ਕਾਬੁਲ- ਅਫ਼ਗਾਨਿਸਤਾਨ ਵਿੱਚ ਸ਼ਾਂਤੀ ਪ੍ਰੀਸ਼ਦ ਦੇ ਮੁੱਖੀ ਅਤੇ ਸਾਬਕਾ ਰਾਸ਼ਟਰਪਤੀ ਬੁਰਹਾਨਦੀਨ ਰਬਾਨੀ ਇੱਕ ਆਤਮਘਾਤੀ ਹਮਲੇ ਵਿੱਚ ਮਾਰੇ ਗਏ ਹਨ। ਉਨ੍ਹਾਂ ਦੇ ਨਾਲ ਚਾਰ ਹੋ ਲੋਕ ਵੀ ਮਾਰੇ ਗਏ ਹਨ। ਰਾਸ਼ਟਰਪਤੀ ਕਰਜ਼ਈ ਦੇ ਮੁੱਖ ਸਲਾਹਕਾਰ ਮਸੂਮ ਸਤਾਨੇਕਜਈ ਇਸ ਹਮਲੇ ਵਿੱਚ ਬੁਰੀ ਤਰ੍ਹਾਂ ਜਖਮੀ ਹੋਏ ਹਨ ਅਤੇ ਉਨ੍ਹਾਂ ਦੀ ਹਾਲਤ ਬਹੁਤ ਹੀ ਗੰਭੀਰ ਹੈ।
ਕਾਬੁਲ ਵਿੱਚ ਰਬਾਨੀ ਦਾ ਘਰ ਅਮਰੀਕੀ ਦੂਤਾਵਾਸ ਤੋਂ ਸਿਰਫ਼ 100 ਗਜ਼ ਦੀ ਦੂਰੀ ਤੇ ਹੈ। ਰਬਾਨੀ ਦੇ ਘਰ ਵਿੱਚ ਪੁਖਤਾ ਸੁਰੱਖਿਆ ਦੇ ਪ੍ਰਬੰਧ ਹੋਣ ਦੇ ਬਾਵਜੂਦ ਇਹ ਧਮਾਕਾ ਹੋਇਆ। ਰਬਾਨੀ ਦੇ ਘਰ ਵਿੱਚ ਸਵੇਰੇ ਛੇਅ ਵਜੇ ਇੱਕ ਗੱਲਬਾਤ ਚਲ ਰਹੀ ਸੀ ਅਤੇ ਰਬਾਨੀ ਵੀ ਆਪਣੇ ਸਲਾਹਕਾਰਾਂ ਨਾਲ ਉਸ ਵਾਰਤਾ ਵਿੱਚ ਸ਼ਾਮਿਲ ਸਨ। ਵਾਰਤਾ ਦੌਰਾਨ ਬੈਠਕ ਵਿੱਚ ਸ਼ਾਮਿਲ ਦੋ ਵਿਅਕਤੀਆਂ ਵਿਚੋਂ ਇੱਕ ਨੇ ਆਪਣੇ ਆਪ ਨੂੰ ਬੰਬ ਨਾਲ ਉਡਾ ਲਿਆ। ਇਸ ਧਮਾਕੇ ਲਈ ਤਾਲਿਬਾਨ ਨੂੰ ਹੀ ਦੋਸ਼ੀ ਠਹਿਰਾਇਆ ਜਾ ਰਿਹਾ ਹੈ। ਅਫ਼ਗਾਨਿਸਤਾਨ ਪ੍ਰਸ਼ਾਸਨ ਵਲੋਂ ਕਿਹਾ ਜਾ ਰਿਹਾ ਹੈ ਕਿ ਰਬਾਨੀ ਸ਼ਹੀਦ ਹੋਏ ਹਨ।