ਮੁੰਬਈ- ਅਮਰੀਕਾ ਅਤੇ ਯੌਰਪ ਦੇ ਸ਼ੇਅਰ ਬਾਜ਼ਾਰਾਂ ਵਿੱਚ ਆਈ ਮੰਦੀ ਦਾ ਅਸਰ ਇੰਡੀਆ ਦੀ ਸ਼ੇਅਰ ਮਾਰਕਿਟ ਤੇ ਵੀ ਪਿਆ ਹੈ। ਵੀਰਵਾਰ ਨੂੰ ਭਾਰਤ ਦੇ ਸ਼ੇਅਰ ਬਾਜ਼ਾਰ ਵਿੱਚ ਭਾਰੀ ਮੰਦੀ ਦਰਜ਼ ਕੀਤੀ ਗਈ। ਏਸ਼ੀਆ ਦੀ ਸਾਰੀ ਸ਼ੇਅਰ ਮਾਰਕਿਟ ਵਿੱਚ ਕਾਰੋਬਾਰ ਮੰਦਾ ਰਿਹਾ।
ਮੁੰਬਈ ਦੇ ਸ਼ੇਅਰ ਬਾਜ਼ਾਰ ਵਿੱਚ ਬੀਐਸਈ ਸੈਂਸੈਕਸ 704 ਅੰਕ ਹੇਠਾਂ ਡਿੱਗ ਕੇ 16361.15 ਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫ਼ਟੀ ਸੂਚਅੰਕ 209.60 ਘੱਟ ਕੇ 4,923.65 ਤੇ ਬੰਦ ਹੋਇਆ। ਮੰਦੀ ਦਾ ਜਿਆਦਾ ਅਸਰ ਆਟੋ ਮੈਟਲ, ਰਿਅਲਟੀ, ਕੈਪੀਟਲ ਗੁਡਜ਼ ਅਤੇ ਬੈਂਕਿੰਗ ਖੇਤਰ ਵਿੱਚ ਹੋਇਆ। ਯੂਕੋ ਬੈਂਕ ਅਤੇ ਸਿੰਡੀਕੇਟ ਬੈਂਕਾਂ ਦੇ ਸ਼ੇਅਰਾਂ ਵਿੱਚ ਗਿਰਾਵਟ ਦਰਜ ਕੀਤੀ ਗਈ। ਰੀਲਾਇੰਸ ਇੰਡਸਟਰੀਜ਼ ਲਿਮਟਿਡ ਦੇ ਸ਼ੇਅਰਾਂ ਵਿੱਚ ਵੀ ਗਿਰਾਵਟ ਆਈ ਹੈ। 2009 ਤੋਂ ਬਾਅਦ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਇਹ ਸੱਭ ਤੋਂ ਵੱਡੀ ਗਿਰਾਵਟ ਹੈ।