Author Archives: ਗੁਰਬਾਜ ਸਿੰਘ
ਕਵਿਤਾ ਮੇਰੀ ਰੂਹ ਵਿਚ ਰੰਮੀ
ਕਵਿਤਾ ਮੇਰੀ ਰੂਹ ਵਿਚ ਰੰਮੀ, ਕਵਿਤਾ ਮੇਰੇ ਨਾਲ ਹੈ ਜੰਮੀ। ਕਵਿਤਾ ਮੇਰੇ ਪੋਤੜਿਆਂ ਦੀ ਸਾਥਣ, ਕਵਿਤਾ ਸੰਗ ਮੇਰੇ ਸਵੇਰ ਤੋਂ ਆਥਣ। ਕਵਿਤਾ ਨਿਰੀ ਹੈ ਮਿੱਟੀ ਵਰਗੀ, ਰੂਹ ਨੂੰ ਲਿਖੀ ਕੋਈ ਚਿੱਠੀ ਵਰਗੀ। ਕਵਿਤਾ ਹਰਫਾਂ ਦੇ ਘਰ ਜਾਈ, ਕਵਿਤਾ ਧੁਰੋਂ ਅਗਮੀ ਆਈ। … More
ਪੈਸੇ ਦੀ ਉਚਾਈ
ਸਭ ਪੈਸੇ ਦੀ ਉਚਾਈ ਨਾਲ ਨਾਪਦੇ ਨੇ ਕੱਦਾਂ ਨੂੰ, ਕੋਈ ਮੋਹ-ਪਿਆਰਾਂ ਵਾਲੀ ਨਾ ਡੂੰਘਾਈ ਨਾਪੇ ਅੱਜ। ਕੋਈ ਚਿਹਰਿਆਂ ਤੋਂ ਪੜੇ ਨਾ ਦਿਲ ਵਾਲੀ ਗੱਲ, ਹਰ ਚੇਹਰਾ ਇੱਕ ਰੰਗਲਾ ਮਖੌਟਾ ਜਾਪੇ ਅੱਜ। ਸਮਾਂ ਕੋਈ ਵੀ ਨਾ ਕੱਢੇ ਕਿਸੇ ਕੋਲ ਬੈਠਣੇ ਦਾ, … More
ਮਨ ਦਾ ਵਿਹੜਾ
ਮਨਦਾ ਵਿਹੜਾ ਸੁੰਨਾਂ-ਸੁੰਨਾਂ। ਕਿਉਂ ਹਰਫ ਕੋਈ ਨਾ ਹੁਣ ਖੇਡਣ ਆਉਦਾ। ਉਡੀਕ ਚਿਰੋਕੀ ਭਰ ਨੈਣਾਂ ਵਿੱਚ, ਦਰ ਦੀਦਾਂ ਦਾ ਖੁੱਲ੍ਹਾ ਰਹਿੰਦਾ। ਮੇਰਾ ਘਰ ਭੁੱਲ ਗਈਆਂ ਖੁਸ਼ੀਆਂ ਐਸਾ, ਨਾ ਕੋਈ ਚਾਅ ਹੁਣ ਨੱਚ ਦਾ ਗਾਉਂਦਾ। ਸਮਿਆਂ ਨੂੰ ਲੱਗੇ ਸਜ਼ਾ ਹੋ ਗਈ, ਏਹ … More