
Author Archives: ਗੁਰਦੀਸ਼ ਕੌਰ ਗਰੇਵਾਲ
ਆ ਨੀ ਵਿਸਾਖੀਏ (ਗੀਤ)
ਆ ਨੀ ਵਿਸਾਖੀਏ, ਤੂੰ ਆ ਨੀ ਵਿਸਾਖੀਏ। ਖਾਲਸੇ ਦੀ ਬਾਤ ਕੋਈ, ਸੁਣਾ ਨੀ ਵਿਸਾਖੀਏ। ਪੰਜੇ ਨੇ ਪਿਆਰੇ ਵਿੱਚੋਂ, ਵੱਖ ਵੱਖ ਜਾਤਾਂ ਦੇ। ਗੋਬਿੰਦ ਚਲਾਏ ਦੇਖੋ, ਰਾਜ ਪੰਚਾਇਤਾਂ ਦੇ। ਜਾਤ ਪਾਤ ਭੇਦ ਨੂੰ, ਮਿਟਾ ਨੀ ਵਿਸਾਖੀਏ। ਆ……. ਆਪੇ ਗੁਰੂ ਆਪੇ ਹੀ … More
ਮੈਂ ਔਰਤ ਹਾਂ
ਮੈਂ ਔਰਤ ਹਾਂ ਮੈਂ ਔਰਤ ਹਾਂ ਅਤੇ ਔਰਤ ਹੀ ਰਹਾਂਗੀ ਪਰ ਮੈਂ ਤੇਰੇ ਪਿੱਛੇ ਨਹੀਂ ਕਦਮਾਂ ਦੇ ਬਰਾਬਰ ਕਦਮ ਧਰਾਂਗੀ। ਮੈਂ ਸੀਤਾ ਨਹੀਂ- ਜੋ ਆਪਣੇ ਸਤ ਲਈ ਤੈਂਨੂੰ ਅਗਨ ਪ੍ਰੀਖਿਆ ਦਿਆਂਗੀ। ਮੈਂ ਦਰੋਪਤੀ ਵੀ ਨਹੀਂ- ਜੋ ਇਕ ਵਸਤੂ ਦੀ ਤਰ੍ਹਾਂ … More
ਧੰਨ ਮਾਤਾ ਗੁਜਰੀ
ਧੰਨ ਮਾਤਾ ਗੁਜਰੀ ਤੇ ਧੰਨ ਤੇਰੇ ਲਾਲ ਨੀ। ਤੇਰੇ ਜਿਹੀ ਜੱਗ ਉੱਤੇ ਮਿਲੇ ਨਾ ਮਿਸਾਲ ਨੀ। ਆਪਣਾ ਸੁਹਾਗ ਹੱਥੀਂ ਆਪਣੇ ਲੁਟਾਇਆ ਤੂੰ। ਘਰ ਬਾਰ ਛੱਡ ਕੇ ਵੀ, ਦਿਲ ਨਾ ਡੋਲਾਇਆ ਤੂੰ। ਬੁੱਝਣ ਨਾ ਦਿੱਤੀ ਸਿੱਖੀ ਵਾਲੜੀ ਮਸ਼ਾਲ ਨੀ ਧੰਨ… ਸਰਸਾ … More
ਕੈਲਗਰੀ ਵਿਖੇ ਰੋਗ ਨਿਵਾਰਨ ਕੈਂਪ ਸਫ਼ਲ ਹੋ ਨਿਬੜਿਆ ਦੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ
ਕੈਲਗਰੀ: ਸਰਬ ਰੋਗ ਕਾ ਅਉਖਦੁ ਨਾਮੁ ਮਿਸ਼ਨ ਵਲੋਂ, ਪ੍ਰਬੰਧਕੀ ਕਮੇਟੀ ਦੇ ਸਹਿਯੋਗ ਨਾਲ, 27 ਦਸੰਬਰ ਤੋਂ 30 ਦਸੰਬਰ ਤੱਕ, ਚਾਰ ਰੋਜ਼ਾ ਰੋਗ ਨਿਵਾਰਣ ਕੈਂਪ- ਦਸ਼ਮੇਸ਼ ਕਲਚਰ ਸੈਂਟਰ, ਨੌਰਥ ਈਸਟ ਕੈਲਗਰੀ- ਗੁਰੂ ਘਰ ਵਿਖੇ, ਲਾਇਆ ਗਿਆ ਜਿਸ ਵਿੱਚ ਇਲਾਜ ਦੇ ਨਾਲ … More
*ਵੇਖਿਆ ਸੁਣਿਆਂ ਪਾਤਰ*
ਪਾਤਰ ਸਾਹਿਬ ਦੀ ਮੈਂ ਅੜੀਓ, ਕੀ ਕੀ ਸਿਫਤ ਸੁਣਾਵਾਂ। ਰੱਬੀ ਗੁਣ ਦਾਤੇ ਜੋ ਦਿੱਤੇ, ਉਹਨਾਂ ਦੇ ਗੁਣ ਗਾਵਾਂ । ਸੀਤਲ ਸ਼ਾਂਤ ਸੁਭਾਅ ਦੇ ਮਾਲਕ, ਕਦੇ ਨਾ ਬੋਲਣ ਕੌੜਾ ਹਰ ਗੱਲ ਨਾਪ ਤੋਲ ਕੇ ਬੋਲਣ, ਬੋਲਣ ਥੋੜ੍ਹਾ ਥੋੜ੍ਹਾ ਚਿਹਰੇ ਤੇ ਮੁਸਕਾਨ, … More
ਉਸ ਪੰਥ ਸਜਾਇਆ ਏ…
ਉਸ ਪੰਥ ਸਜਾਇਆ ਏ, ਤੇਗਾਂ ਦੀਆਂ ਧਾਰਾਂ ਤੇ। ਰੰਗ ਨਵਾਂ ਚੜ੍ਹਾਂ ਦਿੱਤਾ, ਬੁਜ਼ਦਿਲਾਂ ਲਾਚਾਰਾਂ ਤੇ। ਅੱਜ ਭਰੇ ਦੀਵਾਨ ਅੰਦਰ, ਇੱਕ ਪਰਚਾ ਪਾਇਆ ਏ। ਅੱਜ ਆਪਣੇ ਸਿੱਖਾਂ ਦਾ, ਸਿਦਕ ਅਜ਼ਮਾਇਆ ਏ। ਪੰਜ ਸਾਜੇ ਪਿਆਰੇ ਨੇ, ਸਿਰ ਲੈ ਤਲਵਾਰਾਂ ਤੇ ਉਸ…… ਭਗਤੀ … More
ਸੂਬੇ ਦੀ ਕਚਹਿਰੀ
ਸੂਬੇ ਦੀ ਕਚਹਿਰੀ ਅੱਜ ਲੱਗਾ ਹੋਇਆ ਮੇਲਾ ਏ। ਬੇਈਮਾਨ ਕਾਜ਼ੀ ਨਾਲ ਸੁੱਚਾ ਨੰਦ ਚੇਲਾ ਏ। ਸੋਚਦੇ ਨੇ ਬੱਚਿਆਂ ਨੂੰ ਅੱਜ ਤਾਂ ਝੁਕਾਵਾਂਗੇ, ਆਉਂਦਿਆਂ ਹੀ ਛੋਟੀ ਜਿਹੀ ਬਾਰੀ ‘ਚੋਂ ਲੰਘਾਵਾਂਗੇ। ਲੰਘਦਿਆਂ ਟੁੱਟ ਜਾਣਾ ਸਾਰਾ ਹੀ ਗਰੂਰ ਆ। ਅੱਜ ਉਹਨਾਂ ਈਨ ਸਾਡੀ … More
ਬੰਦੀ ਛੋੜ ਦਿਵਸ
‘ਬੰਦੀ ਛੋੜ’ ਦਿਵਸ, ਪੈਗਾਮ ਲੈ ਕੇ ਆ ਗਿਆ। ਭਲਾ ਸਰਬੱਤ ਦਾ ਇਹ, ਕਰਨਾ ਸਿਖਾ ਗਿਆ। ਮੀਰੀ ਪੀਰੀ ਸਤਿਗੁਰ, ਸੰਗਤਾਂ ਦੇ ਪਾਤਸ਼ਾਹ। ਬੰਦੀ ਸੀ ਬਣਾਇਆ ਜਿਹਨੂੰ, ਦਿੱਲੀ ਵਾਲੇ ਬਾਦਸ਼ਾਹ। ਰਾਜਿਆਂ ਬਵੰਜਾ ਨੂੰ ਉਹ, ਕੈਦ ‘ਚੋਂ ਛੁਡਾ ਗਿਆ ਬੰਦੀ ਛੋੜ…… ਸੁੱਚਿਆਂ ਵਿਚਾਰਾਂ … More
ਸ਼ਹੀਦ ਊਧਮ ਸਿੰਘ ਦੀ ਵਾਰ
ਇੱਕ ਸਪੂਤ ਪੰਜਾਬ ਦਾ, ਊਧਮ ਸਿੰਘ ਦਲੇਰ। ਨਿੱਤ ਨਹੀਂ ਮਾਵਾਂ ਜੰਮਦੀਆਂ, ਯੋਧੇ ਪੁੱਤਰ ਸ਼ੇਰ। ਸਾਕਾ ਅੰਮ੍ਰਿਤਸਰ ਦਾ, ਜਲਿ੍ਹਆਂ ਵਾਲਾ ਬਾਗ। ਰੂਹ ਉਹਦੀ ਨੂੰ ਲਾ ਗਿਆ, ਆਜ਼ਾਦੀ ਦੀ ਜਾਗ। ਲਾਸ਼ਾਂ ਦੇ ਅੰਬਾਰ ਜਦ, ਤੱਕੇ ਅੱਖਾਂ ਨਾਲ। ਮਨ ਹੀ ਮਨ ਸਹੁੰ ਖਾ … More