Author Archives: ਗੁਰਦੀਸ਼ ਕੌਰ ਗਰੇਵਾਲ
ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਨਵੇਂ ਸਾਲ ਦੀ ਜ਼ੂਮ ਮੀਟਿੰਗ ਵਿਚ- ਕਿਸਾਨੀ ਸੰਘਰਸ਼ ਵਿਚ ਔਰਤਾਂ ਦੇ ਯੋਗਦਾਨ ਤੇ ਚਰਚਾ ਹੋਈ
ਕੈਲਗਰੀ: ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਨੇ ਨਵੇਂ ਸਾਲ ਦੀ ਆਮਦ ਤੇ, 16 ਜਨਵਰੀ ਨੂੰ ਡਾ. ਬਲਵਿੰਦਰ ਕੌਰ ਬਰਾੜ ਦੀ ਪ੍ਰਧਾਨਗੀ ਵਿੱਚ, ਭਰਵੀਂ ਹਾਜ਼ਰੀ ਨਾਲ ਔਨ ਲਾਈਨ ਜ਼ੂਮ ਮੀਟਿੰਗ ਕੀਤੀ- ਜਿਸ ਵਿਚ ਸਭਾ ਦੇ ਵਿਸ਼ੇਸ਼ ਸੱਦੇ ਤੇ ਵਿਨੀਪੈਗ ਤੋਂ ‘ਨਵ ਸਵੇਰ’ … More
ਲੱਥਣਾ ਨਹੀਂ ਰਿਣ ਸਾਥੋਂ…
ਲੱਥਣਾ ਨਹੀਂ ਰਿਣ ਸਾਥੋਂ, ਬਾਜਾਂ ਵਾਲੇ ਮਾਹੀ ਦਾ। ਰੋਮ ਰੋਮ ਰਿਣੀ ਓਸ, ਸੰਤ ਸਿਪਾਹੀ ਦਾ। ਕਿਹੜਾ ਪੁੱਤ ਪਿਤਾ ਨੂੰ, ਸ਼ਹੀਦੀ ਲਈ ਤੋਰਦਾ? ਰੰਗਲੇ ਸੁਪਨਿਆਂ ਨੂੰ, ਕੌਣ ਹੱਥੀਂ ਖੋਰਦਾ? ਏਨਾ ਵੱਡਾ ਜੇਰਾ ਦੱਸੋ, ਕਿੱਥੋਂ ਹੈ ਲਿਆਈਦਾ? ਲੱਥਣਾ…… ਜੱਗ ਉਤੇ ਪੁੱਤਾਂ ਦੀਆਂ, … More
ਕਾਲਾ ਇਹ ਕਨੂੰਨ (ਗੀਤ)
ਸਾਰੇ ਦੇਸ਼ ਵਿੱਚ ਭਾਈਚਾਰਾ ਇਹ ਬਣਾ ਗਿਆ। ਕਾਲਾ ਇਹ ਕਨੂੰਨ ਸਾਨੂੰ ਏਕਤਾ ਸਿਖਾ ਗਿਆ। ਸਾਡਾ ਅੰਨ ਖਾ ਕੇ ਦਿੱਲੀ ਅੱਖੀਆਂ ਵਿਖਾਉਂਦੀ ਏ। ਸੁੱਤੇ ਹੋਏ ਸ਼ੇਰਾਂ ਤਾਈਂ ਆਪ ਇਹ ਜਗਾਉਂਦੀ ਏ। ਸੂਝ ਬੂਝ ਤੇਰੀ ਨੂੰ ਨੀ ਦੱਸ ਕਿਹੜਾ ਖਾ ਗਿਆ? ਕਾਲਾ… … More
ਧੰਨ ਨਾਨਕ ਤੇਰੀ ਵੱਡੀ ਕਮਾਈ
ਪਾਪਾਂ ਦਾ ਜਦ ਭਾਰ ਵਧ ਗਿਆ, ਧਰਤੀ ਰੋਈ ਤੇ ਕੁਰਲਾਈ। ‘ਸਰਮ ਧਰਮ ਦੋਇ ਛਪਿ ਖਲੋਏ’ ਕੂੜ ਹਨ੍ਹੇਰੀ ਜੱਗ ਤੇ ਛਾਈ। ਸੱਜਣ ਬਣ ਜਦ ਲੁੱਟਣ ਲੱਗੇ, ਠੱਗਾਂ ਨੇ ਪਹਿਚਾਣ ਲੁਕਾਈ। ਧੁੰਧ ਗੁਬਾਰ ਸੀ ਚਾਰੇ ਪਾਸੇ, ਮਾਨੁੱਖਤਾ ਕਿਧਰੇ ਮੁਰਝਾਈ। ਮੱਸਿਆ ਦੀ ਇਸ … More
ਬੰਦੀ ਛੋੜ ਦਿਵਸ ਤੇ ਦੀਵਾਲੀ ਦਾ ਤਿਉਹਾਰ
ਦੀਵਾਲੀ ਹਿੰਦੂਆਂ ਤੇ ਸਿੱਖਾਂ ਦਾ ਸਾਂਝਾ ਤਿਉਹਾਰ ਜਾਣਿਆਂ ਜਾਂਦਾ ਹੈ। ਜਿੱਥੇ ਹਿੰਦੂ ਭਾਈਚਾਰਾ ਇਸ ਨੂੰ ‘ਲਕਸ਼ਮੀ ਪੂਜਾ’ ਕਹਿ ਕੇ ਮਨਾਉਂਦਾ ਹੈ- ਉੱਥੇ ਸਿੱਖ ਇਸ ਨੂੰ ‘ਬੰਦੀ ਛੋੜ ਦਿਵਸ’ ਸਮਝ ਕੇ ਮਨਾਉਂਦੇ ਹਨ। ਭਾਵੇਂ ਸਿੱਖ ਇਤਿਹਾਸ ਨੂੰ ਘੋਖਿਆਂ, ਇਹ ਪਤਾ ਲਗਦਾ … More
ਬੰਦੀ ਛੋੜ ਦਿਵਸ
‘ਬੰਦੀ ਛੋੜ’ ਦਿਵਸ, ਪੈਗਾਮ ਲੈ ਕੇ ਆ ਗਿਆ। ਭਲਾ ਸਰਬੱਤ ਦਾ ਇਹ, ਕਰਨਾ ਸਿਖਾ ਗਿਆ। ਮੀਰੀ ਪੀਰੀ ਸਤਿਗੁਰ, ਸੰਗਤਾਂ ਦੇ ਪਾਤਸ਼ਾਹ। ਬੰਦੀ ਸੀ ਬਣਾਇਆ ਜਿਹਨੂੰ, ਦਿੱਲੀ ਵਾਲੇ ਬਾਦਸ਼ਾਹ। ਰਾਜਿਆਂ ਬਵੰਜਾ ਨੂੰ ਉਹ, ਕੈਦ ‘ਚੋਂ ਛੁਡਾ ਗਿਆ ਬੰਦੀ ਛੋੜ…… ਸੁੱਚਿਆਂ ਵਿਚਾਰਾਂ … More
ਧੀ ਵਲੋਂ ਦਰਦਾਂ ਭਰਿਆ ਗੀਤ
ਅੱਜ ਮੈਂਨੂੰ ਯਾਦ ਮੇਰੇ, ਬਾਪ ਦੀ ਸਤਾਏ ਨੀ। ਸੁਰਗਾਂ ‘ਚ ਬੈਠੀ ਅੱਜ, ਮਾਂ ਵੀ ਯਾਦ ਆਏ ਨੀ। ਵਿਹੜੇ ਵਿੱਚ ਬੈਠਾ ਬਾਪੂ, ਮੰਜੇ ਉੱਤੇ ਫੱਬਦਾ। ਘਰ ਸਾਰਾ ਓਸ ਨਾਲ, ਭਰਿਆ ਸੀ ਲੱਗਦਾ। ਉੱਠ ਗਏ ਅੱਜ ਸਿਰੋਂ, ਮਾਪਿਆਂ ਦੇ ਸਾਏ ਨੀ। ਅੱਜ……… … More
ਧਰਤੀ ਮਾਂ ਦੀ ਪੁਕਾਰ
ਮੈਂ ਧਰਤੀ ਮਾਂ ਕਰਾਂ ਪੁਕਾਰ, ਮੇਰੀ ਵੀ ਹੁਣ ਲੈ ਲਓ ਸਾਰ। ਨਾ ਸ਼ੁਧ ਹਵਾ ਨਾ ਸ਼ੁਧ ਪਾਣੀ, ਕੀ ਕਰੇ ਧਰਤੀ ਮਾਂ ਰਾਣੀ। ਸ਼ੋਰ ਸ਼ਰਾਬਾ ਵੀ ਕੰਨ ਪਾੜੇ, ਧੂੰਆਂ ਮੇਰੇ ਦਿਲ ਨੂੰ ਸਾੜੇ। ਜੀਵ ਜੰਤੂ ਵੀ ਮੁੱਕਣ ਲੱਗੇ, ਫੁੱਲ ਬੂਟੇ ਵੀ … More
ਰੈੱਡ ਕਰਾਸ ਦਾ ਅਸਲ ਬਾਨੀ ਕੌਣ?
8 ਮਈ ਨੂੰ ਪੂਰੀ ਦੁਨੀਆਂ ਵਿੱਚ ਰੈੱਡ ਕਰਾਸ ਦਿਵਸ ਮਨਾਇਆ ਜਾਂਦਾ ਹੈ। ਜਨੇਵਾ- ਸਵਿੱਟਜ਼ਰਲੈਂਡ ਦੇ ਵਾਸੀ ਹੈਨਰੀ ਡੂਨੈਂਟ ਨੂੰ ਇਸ ਸੰਸਥਾ ਦਾ ਬਾਨੀ ਮੰਨਿਆਂ ਗਿਆ ਹੈ। ਇਸ ਲਈ ਇਹ ਦਿਨ ਉਸ ਦੇ ਜਨਮ ਦਿਨ ਤੇ ਮਨਾਇਆ ਜਾਂਦਾ ਹੈ। 8 ਮਈ, … More
ਮੈਂ ਔਰਤ ਹਾਂ
ਮੈਂ ਔਰਤ ਹਾਂ ਅਤੇ ਔਰਤ ਹੀ ਰਹਾਂਗੀ ਪਰ ਮੈਂ ਤੇਰੇ ਪਿੱਛੇ ਨਹੀਂ ਕਦਮਾਂ ਦੇ ਬਰਾਬਰ ਕਦਮ ਧਰਾਂਗੀ। ਮੈਂ ਸੀਤਾ ਨਹੀਂ- ਜੋ ਆਪਣੇ ਸਤ ਲਈ ਤੈਂਨੂੰ ਅਗਨ ਪ੍ਰੀਖਿਆ ਦਿਆਂਗੀ। ਮੈਂ ਦਰੋਪਤੀ ਵੀ ਨਹੀਂ- ਜੋ ਇਕ ਵਸਤੂ ਦੀ ਤਰ੍ਹਾਂ ਤੇਰੇ ਹੱਥੋਂ, ਜੂਏ … More