Author Archives: ਗੁਰਦੀਸ਼ ਕੌਰ ਗਰੇਵਾਲ
ਮਾਂ ਬੋਲੀ ਪੰਜਾਬੀ
ਚਾਚੀ ਤਾਈ ਮਾਮੀ ਮਾਸੀ, ਕਰਦੀ ਬੜਾ ਪਿਆਰ ਏ ਮੈਂਨੂੰ। ਐਪਰ ਮਾਂ ਦੀ ਗੋਦੀ ਵਰਗਾ, ਚੜ੍ਹਦਾ ਨਹੀਂ ਖੁਮਾਰ ਏ ਮੈਂਨੂੰ। ਮਾਂ ਮੇਰੀ ਮੈਂਨੂੰ ਗੋਦ ਖਿਡਾਇਆ, ਫੜ ਕੇ ਉਂਗਲ ਪੜ੍ਹਨੇ ਪਾਇਆ। ਏਸੇ ਮਾਂ ਦੀ ਗੁੜ੍ਹਤੀ ਲੈ ਮੈਂ, ਅੱਖਰਾਂ ਦੇ ਨਾਲ ਹੇਜ ਜਤਾਇਆ। … More
ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਮਾਸਿਕ ਇਕੱਤਰਤਾ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਰਹੀ
ਕੈਲਗਰੀ: ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਫਰਵਰੀ ਮਹੀਨੇ ਦੀ ਇਕੱਤਰਤਾ, ਇਸ ਮਹੀਨੇ ਦੇ ਤੀਜੇ ਸ਼ਨਿਚਰਵਾਰ, ਜੈਂਸਿਸ ਸੈਂਟਰ ਵਿਖੇ ਭਰਵੀਂ ਹਾਜ਼ਰੀ ਵਿੱਚ ਹੋਈ। 21 ਫਰਵਰੀ ਨੂੰ ਇੰਟਰਨੈਸ਼ਨਲ ਮਾਂ ਬੋਲੀ ਦਿਵਸ ਕਾਰਨ, ਇਸ ਵਿੱਚ ਮਾਂ ਬੋਲੀ ਪੰਜਾਬੀ ਤੇ ਵਿਸ਼ੇਸ਼ ਚਰਚਾ ਕੀਤੀ ਗਈ। … More
ਲੱਥਣਾ ਨਹੀਂ ਰਿਣ ਸਾਥੋਂ…
ਲੱਥਣਾ ਨਹੀਂ ਰਿਣ ਸਾਥੋਂ, ਬਾਜਾਂ ਵਾਲੇ ਮਾਹੀ ਦਾ। ਰੋਮ ਰੋਮ ਰਿਣੀ ਓਸ, ਸੰਤ ਸਿਪਾਹੀ ਦਾ। ਕਿਹੜਾ ਪੁੱਤ ਪਿਤਾ ਨੂੰ, ਸ਼ਹੀਦੀ ਲਈ ਤੋਰਦਾ? ਰੰਗਲੇ ਸੁਪਨਿਆਂ ਨੂੰ, ਕੌਣ ਹੱਥੀਂ ਖੋਰਦਾ? ਏਨਾ ਵੱਡਾ ਜੇਰਾ ਦੱਸੋ, ਕਿੱਥੋਂ ਹੈ ਲਿਆਈਦਾ? ਲੱਥਣਾ…… ਜੱਗ ਉਤੇ ਪੁੱਤਾਂ ਦੀਆਂ, … More
ਧੰਨ ਮਾਤਾ ਗੁਜਰੀ..!
ਧੰਨ ਮਾਤਾ ਗੁਜਰੀ ਤੇ ਧੰਨ ਤੇਰੀ ਘਾਲ਼ ਨੀ। ਤੇਰੇ ਜਿਹੀ ਜੱਗ ਉਤੇ ਮਿਲੇ ਨਾ ਮਿਸਾਲ ਨੀ। ਆਪਣਾ ਸੁਹਾਗ ਹੱਥੀਂ ਆਪਣੀ ਲੁਟਾਇਆ ਤੂੰ, ਪੁੱਤਰ ਯਤੀਮ ਤੱਕ ਦਿਲ ਨਾ ਡੁਲਾਇਆ ਤੂੰ। ਸੰਤ- ਸਿਪਾਹੀ ਬਣ ਗਿਆ ਤੇਰਾ ਲਾਲ ਨੀ ਧੰਨ…… ਸਰਸਾ ਦੇ ਕੰਢੇ … More
ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ॥
ਅੱਜ ਤੋਂ ਸਾਢੇ ਪੰਜ ਸੌ ਸਾਲ ਪਹਿਲਾਂ, ਜਦ ਸਾਹਿਬ ਸ੍ਰੀ ਗੁਰੂੁ ਨਾਨਕ ਦੇਵ ਜੀ ਦਾ ਪ੍ਰਕਾਸ਼ ਇਸ ਧਰਤੀ ਤੇ ਹੋਇਆ ਤਾਂ ਚਾਰੇ ਪਾਸੇ ਕੂੜ੍ਹ ਦਾ ਬੋਲ ਬਾਲਾ ਸੀ। ਉਸ ਸਮੇਂ ਦੇ ਤਿੰਨ ਪ੍ਰਮੁੱਖ ਮੱਤ ਸਨ- ਹਿੰਦੂ ਮੱਤ, ਇਸਲਾਮ ਤੇ ਜੋਗ … More
ਬਾਬਾ ਤੇਰੇ ਦੇਸ ਵਿੱਚ
ਬਾਬਾ ਤੇਰੇ ਦੇਸ ਵਿੱਚ, ਸੱਜਣਾ ਦੇ ਭੇਸ ਵਿੱਚ, ਰੋਜ਼ ਰੋਜ਼ ਨਿੱਤ ਨਿੱਤ, ਠਗ ਪਏ ਨੇ ਲੁੱਟਦੇ। ਲਾਲੋ ਨੂੰ ਪਛਾਣੇ ਕੌਣ, ਕਿਰਤੀ ਨੂੰ ਜਾਣੇ ਕੌਣ, ਸਕਤਿਆਂ ਦਾ ਰਾਜ ਏਥੇ, ਭਾਗੋ ਏਥੇ ਬੁੱਕਦੇ। ਕੋਈ ਨਾ ਦਲੀਲ ਸੁਣੇ, ਕੋਈ ਨਾ ਅਪੀਲ ਸੁਣੇ, ਸੱਚੀ … More
ਕੱਚਾ ਵਿਆਹ ਕਿ ਪੱਕਾ ਵਿਆਹ..?
ਵਿਆਹ ਸ਼ਾਦੀ ਇੱਕ ਪਵਿੱਤਰ ਬੰਧਨ ਹੈ। ਗੁਰੂ ਦੀ ਹਜ਼ੂਰੀ ‘ਚ ਜਨਮਾਂ ਜਨਮਾਂ ਦਾ ਸਾਥ ਨਿਭਾਉਣ ਦੇ ਕੀਤੇ ਕੌਲ ਕਰਾਰ। ਪਰ ਅਸੀਂ ਲੋਕਾਂ ਨੇ ਇਸ ਨੂੰ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ। ਸਾਡੇ ਲੋਕ ਪਹਿਲਾਂ ਸਿੱਧੇ ਪੁੱਠੇ ਤਰੀਕੇ ਆਪਣੇ ਮੁੰਡਿਆਂ ਨੂੰ … More
ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਨੇ- ‘ਬਜ਼ੁਰਗਾਂ ਨਾਲ ਦੁਰਵਿਵਹਾਰ’ ਤੇ ਵਰਕਸ਼ੌਪ ਲਾਈ
ਕੈਲਗਰੀ: ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਸਤੰਬਰ ਮਹੀਨੇ ਦੀ ਮੀਟਿੰਗ, ਇਸ ਮਹੀਨੇ ਦੇ ਤੀਜੇ ਸ਼ਨਿਚਰਵਾਰ, ਜੈਂਸਿਸ ਸੈਂਟਰ ਵਿਖੇ, ਔਰਤਾਂ ਦੇ ਭਰਵੇਂ ਇਕੱਠ ਵਿੱਚ ਹੋਈ। ਇਸ ਮੀਟਿੰਗ ਵਿੱਚ, ਐਕਸ਼ਨ ਡਿਗਨਿਟੀ ਵਲੋਂ, ਬਜ਼ੁਰਗਾਂ ਨਾਲ ਹੋ ਰਹੇ ਦੁਰਵਿਵਹਾਰ ਤੇ ਇੱਕ ਵਰਕਸ਼ੌਪ ਦਾ ਪ੍ਰਬੰਧ … More
ਬਾਣੀ ਗੁਰੂ ਗੁਰੂ ਹੈ ਬਾਣੀ
‘ਬਾਣੀ ਗੁਰੂ ਗੁਰੂ ਹੈ ਬਾਣੀ’ ਬਾਣੀ ਜਨਮ ਸਵਾਰੇ। ਬਾਣੀ ਸਭ ਦੁੱਖਾਂ ਦਾ ਦਾਰੂ ਦੁੱਖ ਸੰਤਾਪ ਉਤਾਰੇ। ਗੁਰੂਆਂ ਭਗਤਾਂ ਦੀ ਇਹ ਬਾਣੀ ਤਾਂ ਆਖਣ ਇਸ ਨੂੰ ਗੁਰਬਾਣੀ ਪੜ੍ਹੋ ਸੁਣੋ ਬਾਣੀ ਚਿੱਤ ਲਾਏ ਕਰਦੀ ਵਾਰੇ ਨਿਆਰੇ। ਬਾਣੀ… ਬਾਣੀ ਸੱਚਾ ਰਾਹ ਦਿਖਲਾਵੇ ਊਚ … More
ਦੋਹਾਂ ਪੰਜਾਬਾਂ ਦੇ ਨਾਂ – ਆ ਸੱਜਣਾ ਕੁੱਝ ਗੱਲਾਂ ਕਰੀਏ…
ਆ ਸੱਜਣਾ ਕੁੱਝ ਗੱਲਾਂ ਕਰੀਏ, ਗੱਲਾਂ ਕਰੀਏ ਪਿਆਰ ਦੀਆਂ। ਦਿਲ ਵਿੱਚ ਦੱਬੀਆਂ ਹੋਈਆਂ ਯਾਦਾਂ, ਉਰਲੇ ਪਰਲੇ ਪਾਰ ਦੀਆਂ। ਖੇਡੇ ‘ਕੱਠੇ,’ਕੱਠੇ ਪੜ੍ਹਦੇ, ‘ਕੱਠੇ ਹੋਏ ਜਵਾਨ ਅਸੀਂ, ਬਚਪਨ ਦੇ ਵਿੱਚ ਪਾਈਆਂ ਆਪਾਂ, ਸਾਂਝਾਂ ਕੌਲ ਕਰਾਰ ਦੀਆਂ। ਧਰਤੀ ਸਾਂਝੀ, ਦਰਿਆ ਸਾਂਝੇ, ਸਾਂਝੇ ਆਪਣੇ … More