Author Archives: ਗੁਰਦੀਸ਼ ਕੌਰ ਗਰੇਵਾਲ
ਸੁਣ ਨੀ ਭੈਣ ਅਜ਼ਾਦੀਏ…
ਸੁਣ ਨੀ ਭੈਣ ਅਜ਼ਾਦੀਏ ਸਾਥੋਂ, ਦਰਦ ਨਾ ਜਾਏ ਸੁਣਾਇਆ। ਇਕ ਅਰਸੇ ਤੋਂ ਅੜੀਏ ਨੀ ਤੂੰ, ਸਿਦਕ ਸਾਡਾ ਅਜ਼ਮਾਇਆ। ਤੇਰੇ ਦੀਦ ਦੀ ਖਾਤਿਰ ਅੜੀਏ, ਕਈ ਪਰਵਾਨੇਂ ਸ਼ਮ੍ਹਾਂ ‘ਚ ਸੜ ਗਏ। ਰਾਜਗੁਰੂ, ਸੁੱਖਦੇਵ, ਭਗਤ ਸਿੰਘ, ਹੱਸਦੇ-ਹੱਸਦੇ ਫਾਂਸੀ ਚੜ੍ਹ ਗਏ। ਕੂਕੇ, ਬੱਬਰਾਂ, ਤੇਰੀ … More
ਪਗੜੀ ਸੰਭਾਲ ਜੱਟਾ…
ਪਗੜੀ ਸੰਭਾਲ ਜੱਟਾ, ਪਗੜੀ ਸੰਭਾਲ ਓਏ। ਲੁੱਟ ਲਈ ਜਵਾਨੀ ਤੇਰੀ, ਨਸ਼ਿਆਂ ਦੇ ਮਾਲ ਓਏ। ਨਸ਼ੇ ਦੇ ਵਪਾਰੀ ਅੱਜ, ਚੋਗਾ ਹੈ ਖਲਾਰਿਆ। ਤੇਰੇ ਜਹੇ ਭੋਲਿਆਂ ਲਈ, ਜਾਲ ਹੈ ਪਸਾਰਿਆ। ਚੂਸ ਲਿਆ ਰੱਤ ਤੇਰਾ, ਜੁੱਸਾ ਦਿੱਤਾ ਗਾਲ਼ ਓਏ ਪਗੜੀ….. ਦੁੱਧ ਘਿਓ ਨਾਲ … More
ਇਹ ਕਾਹਦੀ ਬਰਾਬਰਤਾ…?
ਅੱਜ ਦੀ ਔਰਤ ਆਜ਼ਾਦ ਹੈ- ਉਹ ਪੜ੍ਹੀ ਲਿਖੀ ਹੈ, ਆਪਣੇ ਪੈਰਾਂ ਤੇ ਖੜ੍ਹੀ ਹੈ। ਉਸ ਨੇ ਹਰ ਖੇਤਰ ਵਿੱਚ ਮੱਲਾਂ ਮਾਰ ਲਈਆਂ ਹਨ। ਕਈ ਖੇਤਰਾਂ ਵਿੱਚ ਤਾਂ ਉਹ ਮਰਦਾਂ ਤੋਂ ਵੀ ਅੱਗੇ ਨਿਕਲ ਗਈ ਹੈ। ਉਹ ਜਿੱਥੇ ਲੇਖਿਕਾ ਹੈ, ਸ਼ਾਇਰਾ … More
ਵਾਹ ਕਨੇਡਾ! ਵਾਹ..!
ਵਾਹ ਕਨੇਡਾ! ਵਾਹ!, ਸਾਨੂੰ ਦੇਵੇ ਤੂੰ ਪਨਾਹ, ਤੈਂਨੂੰ ਸੀਸ ਝੁਕਾਂਦੇ ਹਾਂ, ਤੇਰੇ ਹੀ ਗੁਣ ਗਾਂਦੇ ਹਾਂ। ਹਰੇ ਭਰੇ ਨੇ ਜੰਗਲ ਤੇਰੇ, ਠੰਢੀਆਂ ਵਗਣ ਹਵਾਵਾਂ। ਜੀਅ ਕਰਦਾ ਏ ਕੁਦਰਤ ਸਾਰੀ, ਘੁੱਟ ਕਲੇਜੇ ਲਾਵਾਂ। ਸੋਨ ਸੁਹੱਪਣ ਤੇਰੇ ਤੋਂ, ਅਸੀਂ ਵਾਰੇ ਜਾਂਦੇ ਹਾਂ। … More
ਧੀ ਵਲੋਂ ਦਰਦਾਂ ਭਰਿਆ ਗੀਤ
ਅੱਜ ਮੈਂਨੂੰ ਯਾਦ ਮੇਰੇ, ਬਾਪ ਦੀ ਸਤਾਏ ਨੀ। ਸੁਰਗਾਂ ‘ਚ ਬੈਠੀ ਅੱਜ, ਮਾਂ ਵੀ ਯਾਦ ਆਏ ਨੀ। ਵਿਹੜੇ ਵਿੱਚ ਬੈਠਾ ਬਾਪੂ, ਮੰਜੇ ਉੱਤੇ ਫੱਬਦਾ। ਘਰ ਸਾਰਾ ਓਸ ਨਾਲ, ਭਰਿਆ ਸੀ ਲੱਗਦਾ। ਉੱਠ ਗਏ ਅੱਜ ਸਿਰੋਂ, ਮਾਪਿਆਂ ਦੇ ਸਾਏ ਨੀ। ਅੱਜ……… … More
ਮਾਵਾਂ ਦੀਆਂ ਲੈਣੀਆਂ ਦੁਆਵਾਂ ਅਸੀਂ ਭੁੱਲ ਗਏ..!
ਜਦੋਂ ਬੱਚਾ ਇਸ ਦੁਨੀਆਂ ਵਿੱਚ ਜਨਮ ਲੈਂਦਾ ਹੈ ਤਾਂ ਉਸ ਨੂੰ ਸਿਵਾਏ ਰੋਣ ਦੇ ਹੋਰ ਕੱਝ ਨਹੀਂ ਆਉਂਦਾ ਹੁੰਦਾ, ਪਰ ਉਦੋਂ ਵੀ ਉਸ ਨੂੰ ਮਾਂ ਦੀ ਮਿੱਠੀ ਪਿਆਰੀ ਤੇ ਨਿੱਘੀ ਗੋਦੀ ਦਾ ਅਹਿਸਾਸ ਜਰੂਰ ਹੁੰਦਾ ਹੈ। ਉਹ ਕਿੰਨਾ ਵੀ ਰੋਂਦਾ … More
ਖਾਲਸਾ ਮੇਰੋ ਰੂਪ ਹੈ ਖਾਸ॥
‘ਖਾਲਸਾ’ ਤੋਂ ਭਾਵ ਹੈ- ‘ਖ਼ਾਲਸ’ ਜਾਂ ‘ਸ਼ੁਧ’। ਸੋਲਾਂ ਸੌ ਨੜਿਨਵੇਂ ਦੀ ਵਿਸਾਖੀ ਨੂੰ, ਗੁਰੂੁ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਸਾਜ ਕੇ ਇੱਕ ਖ਼ਾਲਸ ਤੇ ਨਿਆਰੀ ਕੌਮ ਤਿਆਰ ਕੀਤੀ ਸੀ- ਜਿਸ ਦੀ ਸ਼ਖ਼ਸੀਅਤ ਵਿੱਚ ਕੋਈ ਖੋਟ ਨਾ ਹੋਵੇ। ਜੋ ਲੋੜ … More
ਉਸ ਪੰਥ ਸਜਾਇਆ ਏ…
ਉਸ ਪੰਥ ਸਜਾਇਆ ਏ, ਤੇਗਾਂ ਦੀਆਂ ਧਾਰਾਂ ਤੇ। ਰੰਗ ਨਵਾਂ ਚੜ੍ਹਾਂ ਦਿੱਤਾ, ਬੁਜ਼ਦਿਲਾਂ ਲਾਚਾਰਾਂ ਤੇ। ਅੱਜ ਭਰੇ ਦੀਵਾਨ ਅੰਦਰ, ਇੱਕ ਪਰਚਾ ਪਾਇਆ ਏ। ਅੱਜ ਆਪਣੇ ਸਿੱਖਾਂ ਦਾ, ਸਿਦਕ ਅਜ਼ਮਾਇਆ ਏ। ਪੰਜ ਸਾਜੇ ਪਿਆਰੇ ਨੇ, ਸਿਰ ਲੈ ਤਲਵਾਰਾਂ ਤੇ ਉਸ…… ਭਗਤੀ … More
ਭਗਤ ਸਿੰਘ ਦੇ ਵਾਰਸ ਕਿੱਧਰ ਨੂੰ..?
ਅੱਜ ਸਵੇਰੇ ਨਿੱਤ ਨੇਮ ਤੋਂ ਵਿਹਲੀ ਹੋ, ਮੈਂ ਰੋਜ਼ਾਨਾ ਦੀ ਤਰ੍ਹਾਂ ਵਟਸਐਪ ਦੇ ਮੈਸਜ ਦੇਖਣ ਲਗ ਪਈ। ਵੱਖ ਵੱਖ ਗਰੁੱਪਾਂ ‘ਚੋਂ ਆਏ ਢੇਰ ਸਾਰੇ ਮੈਸਜ ਦੇਖਣ ਬਾਅਦ, ਡਲੀਟ ਕਰਕੇ, ਹਰ ਰੋਜ਼ ਫੋਨ ਨੂੰ ਹੌਲ਼ਾ ਕਰਨਾ ਪੈਂਦਾ ਹੈ, ਤਾਂ ਕਿ ਅਗਲੇ … More
ਮੈਂ ਔਰਤ ਹਾਂ
ਮੈਂ ਔਰਤ ਹਾਂ ਅਤੇ ਔਰਤ ਹੀ ਰਹਾਂਗੀ ਪਰ ਮੈਂ ਤੇਰੇ ਪਿੱਛੇ ਨਹੀਂ ਕਦਮਾਂ ਦੇ ਬਰਾਬਰ ਕਦਮ ਧਰਾਂਗੀ। ਮੈਂ ਸੀਤਾ ਨਹੀਂ- ਜੋ ਆਪਣੇ ਸਤ ਲਈ ਤੈਂਨੂੰ ਅਗਨ ਪ੍ਰੀਖਿਆ ਦਿਆਂਗੀ। ਮੈਂ ਦਰੋਪਤੀ ਵੀ ਨਹੀਂ- ਜੋ ਇਕ ਵਸਤੂ ਦੀ ਤਰ੍ਹਾਂ ਤੇਰੇ ਹੱਥੋਂ, ਜੂਏ … More