Author Archives: ਕੰਵਲਦੀਪ ਸਿੰਘ
ਦਫ਼ਾ ਹੋ ਜਾਵੋ ਜਾਗਰੂਕੋ
ਢੱਠੇ ਖੂਹਾਂ ਜਾ ਮਰੋ ਅਖੌਤੀ ਜਾਗਰੂਕੋ ਆਪਣੇ-ਆਪਣੇ ਕਲੰਡਰਾਂ ਦੀਆਂ ਅਰਥੀਆਂ ਲੈਕੇ, ਕਿਉਂਕਿ ਨਾ ਤਾਂ ਤੁਹਾਡੇ ਇਹ ਕਲੰਡਰ ਨਸ਼ਿਆਂ ਵਿੱਚ ਗਰਕ ਹੋ ਰਹੀ ਨੌਜਵਾਨੀ ਨੂੰ ਬਾਹਰ ਕੱਢਣ ਦਾ ਕੋਈ ਹੀਲਾ ਕਰਨ ਵਾਸਤੇ ਲੋੜੀਂਦੇ ਪ੍ਰੋਗਰਾਮ ਦਾ ਸਮਾਂ ਦੱਸਣ ਦੇ ਸਮਰੱਥ ਹਨ ਨਾ … More
ਉਧਾਰੇ ਬਗਾਵਤੀ
- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ ਉਹ ਕਾਗਜ਼ ਦੇ ਸੀਨੇ ਉੱਪਰ ਬਗਾਵਤੀ ਲੀਕਾਂ ਵਾਹੁੰਦੇ ਨੇ ਪਰ ਕਿਉਂ ਲਗਦੈ ਅੱਖਰ ਸਾਰੇ ਜਿਵੇਂ ਲਏ ਉਧਾਰੇ ਹੁੰਦੇ ਨੇ ਕਿਉਂ ਸੋਚ ਉਹਨਾਂ ਦੀ ਪੂਰੀ ਬਾਹਰੀ ਗੱਠੜ ਢੋਣੇ ਵਰਗੀ ਸਭ ਖ਼ਾਨਾ ਪੂਰਨ ਨੂੰ ਹੀ ਜਿੱਦਾਂ ਲਫ਼ਜ਼ … More
ਗੱਡੀ ਸਰਕਾਰੀ ਉੱਤੇ ਲਾਲ ਬੱਤੀ
- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ ਗੱਡੀ ਸਰਕਾਰੀ ਉੱਤੇ ਲਾਲ ਬੱਤੀ, ਜੱਥੇਦਾਰੀ ਲੁਤਫ਼ ਉਠਾਈਏ ਜੀ । ਰਾਜ ਨਹੀਂ ਅਸੀਂ ਤਾਂ ਸੇਵਾ ਕਰਨੀ, ਹੱਥ ਜੋੜ ਕੇ ਹੱਥ ਵਰ੍ਹਾਈਏ ਜੀ । ਫ਼ੋਟੋਸ਼ਾਪ ਵਿੱਚ ਸੜ੍ਹਕ ਬਣਦੀ, ਅਸੀਂ ਕਾਗਜ਼ੀ ਪੁੱਲ ਬਣਾਈਏ ਜੀ । ਆਟਾ ਦਾਲ … More
ਘੁਲਿਆ ਕੇਸਰ ਕੇਸਰੀ
ਘੁਲਿਆ ਕੇਸਰ ਕੇਸਰੀ, ਹੂਆ ਰੱਤੜਾ ਲਾਲੋ ਲਾਲ || ਪਿਰਹੁ ਪ੍ਰੀਤ ਅਗੰਮੜੀ, ਵਿਸਮਾਦੁ ਹਮਾਰਾ ਹਾਲ ||੧|| ਜੀਵਤ ਹਮ ਮੂਏ ਭਏ, ਮੋਇ ਹੂਏ ਸਦ ਜੀਵਾਲ || ਰੁੱਤ ਆਨ ਐਸੀ ਚੜਹੀ, ਮਿਟ ਗਈ ਕੂੜ੍ਹ ਕੀ ਪਾਲ ||੨|| ਮਿਟੇ ਸਗਲ ਅੰਦੇਸੜੇ, ਰਾਗ ਦਵੇਸ ਦੀਏ … More
ਘਰਹਿ ਅਨੰਦੁ ਵਸਾਈਆਂ
ਮੋਰ ਵੇਖ ਜਿਵ ਮੇਘਲਾ, ਮਦਮਸਤ ਪੈਲਾਂ ਪਾਈਆਂ । ਸੱਧਰਾਂ ਚਾਵਾਂ ਰਲ ਤਿਵ, ਸਦ ਵਸੀਆਂ ਵੇਪ੍ਰਵਾਹੀਆਂ । ਸਵਾਤੀ ਬੂੰਦ ਵਰਸਦੀ, ਘਟਾਵਾਂ ਛਹਿਬਰ ਲਾਈਆਂ । ਚਾਤ੍ਰਿਕ ਤ੍ਰਿਪਤ ਤ੍ਰੇਹੁੜੀ, ਹੋਂਦਾਂ ਗਈਆਂ ਨਸ਼ਿਆਈਆਂ । ਅੰਮ੍ਰਿਤ ਚੌਂਦਾ ਅਰਸ਼ੜੇ, ਸੁਰਤਾਂ ਜਦ ਮਥਿਆਈਆਂ । ਸਗਲੀ ਮਉਲੀ ਮੇਧਨੀ, … More
ਟੱਪੇ ਹਾਲਾਤ-ਏ-ਹਾਜ਼ਰਾ
- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ, ਹੋਦੀ, ਖਰਬੂਜੇ ਆਂਗੂੰ ਰੰਗ ਬਦਲੇ ਸਦਭਾਵਨਾ ਧਰਮ ਆਲਾ ਮੋਦੀ । ਦਾਈ, ਆਂਹਦਾ ਭਾਈਚਾਰਾ ਵੰਡਣਾ, ਘਰੋਂ-ਘਰੀਂ ਅੱਗ ਜਿਹਨੇ ਲਾਈ । ਸੋਟੀ ਰੱਜਿਆਂ ਨੇ ਵਰਤ ਰੱਖਿਆ, ਭੁੱਖਿਆਂ ਨੂੰ ਜੁੜ੍ਹੀ ਨਾ ਰੋਟੀ । ਪਾਵੇ, ਅੰਨੇ ਦੀ ਚੜ੍ਹਤ ਵੇਖ … More