Author Archives: ਮਲਕੀਅਤ “ਸੁਹਲ”
ਦੁੱਖ਼ਾਂ ਭਰੀ ਨਾ ਮੁੱਕੇ ਰਾਤ
ਅੱਖੀਆਂ ਵਿਚ ਨਾ ਨੀਂਦਰ ਆਵੇ ਦੁੱਖਾਂ ਭਰੀ ਨਾ ਮੁੱਕੇ ਰਾਤ । ਹਿਜ਼ਰ ਦੀ ਬੇੜੀ,ਇਸ਼ਕ ਦਾ ਚੱਪੂ ਉਡੀਕ ਰਹੇ ਸੋਹਣੀ ਪਰਭਾਤ ਮੋਤੀ ਬਣ -ਬਣ ਡਿੱਗਦੇ ਹੰਝੂੂ ਨੈਣਾਂ ਦੀ ਹੁੰਦੀ ਬਰਸਾਤ। ਸੱਜਣਾਂ ਬਾਝ ਹਨੇਰਾ ਜਾਪੇ ਸੱਜਣ ਨਾ ਜਦ ਮਾਰਨ ਝਾਤ। ਦੋ ਦਿਲ … More
ਬਹੁਤੇ ਯਾਰ ਬਣਾਵੀਂ ਨਾ
ਬਹੁਤੇ ਯਾਰ ਬਣਾਵੀਂ ਨਾ, ਬਣਾ ਕੇ ਫਿਰ ਪਛਤਾਵੀਂ ਨਾ। ਫ਼ੁਕਰੇ ਯਾਰ ਬਣਾ ਕੇ ਯਾਰਾ, ਐਵੇਂ ਹੀ ਗ਼ਮ ਖਾਵੀਂ ਨਾ। ਕਹਿੰਦੇ ਨੇ ਜੋ ਨਾਲ ਮਰਾਂਗੇ, ਤੂੰ ਵੀ ਪਿੱਠ ਵਿਖਾਵੀਂ ਨਾ। ਇਕ-ਇਕ ਦੋ ਗਿਆਰਾਂ ਹੁੰਦੇ, ਇਹ ਗਿਣਤੀ ਭੁਲ ਜਾਵੀਂ ਨਾ। ਬਾਂਹ ਫੜੀਂ … More
ਕਰੋਨਾ-ਕਰੋਨਾ
ਕਰੋਨ – ਕਰੋਨਾ ਕਰਦੀ ਦੁਨੀਆਂ, ਅਨਹੋਣੀ ਮੌਤੇ ਮਰਦੀ ਦੁਨੀਆਂ। ਇਹ ਪਰਲੋ ਹੈ ਕੈਸੀ ਆ ਗਈ, ਜਿਸ ਤੋਂ ਸਾਰੀ ਡਰਦੀ ਦੁਨੀਆਂ। ਸੋਚ ਰਹੀਆਂ ਨੇ ਸਭ ਸਰਕਾਰਾਂ, ਦੁੱਖੜੈ ਨੇ ਹੁਣ ਜਰਦੀ ਦੁਨੀਆਂ। ਦੁਨੀਆਂ ਦੇ ਅੱਜ ਮੁਲਕਾਂ ਵਿੱਚ, ਦੁੱਖ ‘ਚ ਹੌਕੇ ਭਰਦੀ ਦੁਨੀਆਂ। … More
ਠੰਡੇ ਬੁਰਜ ਤੋਂ
ਠੰਡੇ ਬੁਰਜ ਤੋਂ ਮਾਂ ਗੁਜਰੀ, ਜਦ ਵੇਖ ਰਹੀ ਸੀ ਲਾਲਾਂ ਨੂੰ। ਬੱਚਿਉ ਧਰਮ ਬਚਾ ਕੇ ਰਖਣਾ, ਕਹਿੰਦੀ ਗੁਰਾਂ ਦੇ, ਲਾਲਾਂ ਨੂੰ। ਰਾਤ ਪੋਹ ਦੀ ਠੰਡ ਕਹਿਰ ਦੀ, ਗੱਲ ਸੁਣਾਵਾਂ ਤੱੜਕ ਪਹਿਰ ਦੀ। ਮਾਂ ਗੁਜਰੀ ਨੇ ਦੱਬ ਲਿਆ ਸੀ, ਜੁਲਮ ਦੇ … More
ਝਾਂਜਰਾਂ ਦੇ ਬੋਰ
ਝਾਂਜਰਾਂ ਦੇ ਬੋਰ ਮੇਰੇ ਟੁੱਟ ਗਏ ਵੇ ਸੱਜਣਾ, ਚੁਗ-ਚੁਗ ਝੋਲੀ ਵਿਚ ਪਾਵਾਂ । ਗੁੰਗੀ-ਬੋਲੀ ਹੋ ਗਈ ਮੇਰੀ ਝਾਂਜਰ ਪਿਆਰੀ, ਅੱਡੀ ਮਾਰ ਕੇ ਕਿਵੇਂ ਛਣਕਾਵਾਂ। ਅੱਥਰੀ ਜਵਾਨੀ ਮੇਰੀ ਨਾਗ ਬਣ ਛੂੱਕਦੀ, ਗਿੱਧੇ ਵਿਚ ਦਸ ਕਿਵੇਂ ਜਾਵਾਂ । ਕੁੜੀਆਂ ‘ਚ ਮੇਰੀ ਸਰਦਾਰੀ … More
ਦਸਮੇਸ਼ ਪਿਤਾ ਗੋਬਿੰਦ ਸਿੰਘ
ਦਸਮੇਸ਼ ਪਿਤਾ, ਗੋਬਿੰਦ ਸਿੰਘ ਦੀ, ਯਾਦ ਰਖੋ ਕੁਰਬਾਨੀਂ। ਜਿਸ ਦਾਦਾ-ਬਾਪੂ,ਪੁੱਤਰ ਵਾਰ ਕੇ, ਰਖੀ ਧਰਮ ਨਿਸ਼ਾਨੀ। ਗੁਰੂ ਤੇਗ ਬਹਾਦਰ ਜੀ ਦੀ ਸ਼ਰਨੀ, ਆਏ ਪੰਡਿਤ ਕਸ਼ਮੀਰੀ। ਜਾਂਦਾ ਹਿੰਦੁ ਧਰਮ ਬਚਾਓ ਸਾਡੇ ਪੱਲੇ ਹੈ ਦਿਲਗੀਰੀ। ਪਿਤਾ ਜੀ ਧਰਮ ਬਚਾਉ ਇਨ੍ਹਾਂ ਦਾ, ਇਹ ਨਹੀਂ … More
ਉਹ ਸਾਡੀ ਸਰਕਾਰ
ਜੋ ਦੰਗੇ- ਕਤਲ ਕਰਾਵੇ, ਉਹ ਸਾਡੀ ਸਰਕਾਰ। ਅੱਗ ਲਾ ਕੇ ਨਾ ਬੁਝਾਵੇ, ਉਹ ਸਾਡੀ ਸਰਕਾਰ। ਕਾਤਿਲ ‘ਤੇ ਪੜਦੇ ਪਾਵੇ,ਉਹ ਸਾਡੀ ਸਰਕਾਰ। ਜੋ, ਦੋਸ਼ੀ ਤਾਈਂ ਬਚਾਵੇ, ਉਹ ਸਾਡੀ ਸਰਕਾਰ। ਜੀਊਂਦੇ ਜੀਅ ਮਰਵਾਵੇ, ਉਹ ਸਾਡੀ ਸਰਕਾਰ। ਅੱਗ ਤੇ ਤੇਲ ਛਿੜਕਾਵੇ, ਉਹ ਸਾਡੀ … More
ਤਰਸਣ ਰੋਟੀ ਨੂੰ
ਉਹ ਵੀ ਲੋਕੋ ਰੱਬ ਦੇ ਬੰਦੇ, ਤਰਸਣ ਜਿਹੜੇ ਰੋਟੀ ਨੂੰ। ਦਿਲ ਉਤੇ ਕਦੇ ਨਾ ਲਾਉਂਦੇ ਕਿਰਤੀ ਕਿਸਮਤ ਖੋਟੀ ਨੂੰ। ਗੋਦੀ ‘ਚ ਕੋਈ ਭੁੱਖਾ ਬੱਚਾ ਰੀਂ-ਰੀਂ ਕਰਦਾ ਰਹਿੰਦਾ ਹੈ, ਚਾਹ ਦੀ ਬੋਤਲ ਭਰਦੀ ਮਾਂ ਪਾ ਕੇ ਦੁੱਧ ਬਨਾਉੇਟੀ ਨੂੰ। ਗਰਭਣ ਨਾਰਾਂ … More
ਨਸ਼ਿਆਂ ਦਾ ਦਰਿਆ
ਨਸ਼ਿਆਂ ਦਾ ਵਗਦਾ ਦਰਿਆ। ਇਹਦੇ ਵਿਚ ਨਾ ਗੋਤੇ ਖਾ। ਕੈਪਸੂਲ, ਡੋਡੇ, ਭੁੱਕੀ ਮਾੜੀ, ਤੂੰ ਇਨ੍ਹਾਂ ਤੋਂ ਜਾਨ ਛੁਡਾ। ਮਾਂ ਤੇਰੀ ਤੈਨੂੰ ਸਮਝਾਵੇ, ਵਰਜਣ ਤੇਰੇ ਭੈਣ ਭਰਾ। ਧੀ ਤੇਰੇ ਤੋਂ ਉੱਚੀ ਹੋ ਗਈ, ਨਾ ਤੂੰ ਹੱਥੋਂ ਵਕਤ ਗੁਆ। ਫੁੱਲਾਂ ਵਰਗੀ ਘਰ … More