ਮਿੰਟੂ ਬਰਾੜ

Author Archives: ਮਿੰਟੂ ਬਰਾੜ

Golian Khedan di pic.resized

‘ਘੁੱਤੀ ਪਾ’

ਇਕ ਤੋਂ ਵਿਸਤਾਰ ਹੋਇਆ, ਇਸ ਵਿੱਚ ਹੁਣ ਸ਼ੱਕ ਦੀ ਗੁੰਜਾਇਸ਼ ਕਿੱਥੇ ਹੈ। ਧਰਮ ਤੋਂ ਲੈ ਕੇ ਸਾਇੰਸ ਤੱਕ ਇਸ ਗੱਲ ਦੀ ਪੁਸ਼ਟੀ ਵੀ ਕਰ ਚੁੱਕੇ ਹਨ। ”ਅਰਬਦ ਨਰਬਦ ਧੁੰਦੂਕਾਰਾ” ਤੋਂ ਹੁਣ ਤੱਕ ਏਕ ਤੋਂ ਅਨੇਕ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ … More »

ਲੇਖ | Leave a comment
 

ਪਿਆਰ ਤੇ ਸਿਆਸਤ ‘ਚ ਸਭ ਜਾਇਜ਼

ਪੰਜਾਬ ਵਿਚ ਚੋਣਾਂ ਦਾ ਬਿਗਲ ਵੱਜਦੇ ਸਾਰ ਪਹਿਲਾਂ ਹੀ ਭਖ਼ਿਆ ਚੋਣ ਦੰਗਲ ਹੋਰ ਮਘ ਚੁੱਕਿਆ ਹੈ।  ਸਿਆਸੀ ਭਲਵਾਨਾਂ ਨੇ ਪਿੰਡਿਆਂ ਨੂੰ ਤੇਲ ਮਲਣਾ ਸ਼ੁਰੂ ਕਰ ਦਿੱਤਾ ਹੈ।  ਚੋਣ ਕਮਿਸ਼ਨ ਨੇ ਅਖਾੜਾ ਪੁੱਟ ਦਿੱਤਾ ਹੈ। ਤੇ ਜ਼ਾਬਤੇ ਰੂਪੀ ਕਲੀ ਪਾ ਕੇ … More »

ਲੇਖ | Leave a comment
mintu brar with lamborghini(1).resized

ਔਕਾਤੋਂ ਬਾਹਰ ਦੇ ਸੁਪਨੇ

ਹਰ ਇਨਸਾਨ ਵਾਂਗ ਮੈਨੂੰ ਵੀ ਮੇਰੇ ਬਾਪ ਦੀ ਇਕ ਗੱਲ ਜੋ ਅਕਸਰ ਉਹ ਕਿਹਾ ਕਰਦੇ ਸਨ, ਹੁਣ ਉਨ੍ਹਾਂ ਦੇ ਤੁਰ ਜਾਣ ਬਾਅਦ ਥੋੜ੍ਹੀ-ਥੋੜ੍ਹੀ  ਪੱਲੇ ਪੈਣ ਲੱਗੀ ਹੈ। ਉਸ ਵਕਤ ਉਨ੍ਹਾਂ ਵੱਲੋਂ ਮਿਲਦੀਆਂ ਅਣਗਿਣਤ ਨਸੀਹਤਾਂ ਨੂੰ ਉਨ੍ਹਾਂ ਦੀ ਟੋਕਾ-ਟਾਕੀ ਸਮਝ ਕੇ … More »

ਲੇਖ | Leave a comment
 

‘ਆਸਟ੍ਰੇਲੀਆ ’ਚ ਸਿਆਸੀ ਰੋਟੀਆਂ’

ਜਿਵੇਂ ਜਿਵੇਂ ਆਸਟ੍ਰੇਲੀਆ ’ਚ ਚੋਣਾਂ ਨੇੜੇ ਆ ਰਹੀਆਂ ਹਨ, ਉਵੇਂ-ਉਵੇਂ ਬਹੁਤ ਸਾਰੇ ਸਿਆਸੀ ਸਮੀਕਰਨ ਬਦਲ ਰਹੇ ਹਨ। ਸਿਆਸੀ ਪਾਰਟੀਆਂ ਵੋਟਰਾਂ ਨੂੰ ਲੁਭਾਉਣ ਵਿਚ ਕੋਈ ਕਸਰ ਨਹੀਂ ਛੱਡ ਰਹੀਆਂ। ਜਿਹੜੇ ਕੰਮਾਂ ਨੂੰ ਫ਼ਾਲਤੂ ਦੇ ਕੰਮ ਕਹਿ ਕੇ ਨਕਾਰ ਦਿੱਤਾ ਗਿਆ ਸੀ … More »

ਲੇਖ | Leave a comment
 

“ਸ਼ਹੀਦ”

ਸ਼ਹੀਦ ਸ਼ਬਦ ਸੁਣਨ ‘ਚ ਬਹੁਤ ਮਹਾਨ ਅਤੇ ਫ਼ਖਰ ਨਾਲ ਲਬਰੇਜ਼ ਲਗਦਾ ਹੈ ਪਰ ਹੰਢਾਉਣ ‘ਚ ਓਨਾ ਹੀ ਔਖਾ। ਸ਼ਹਾਦਤ ਦਾ ਜਾਮ ਪੀਣ ਤੇ ਪਿਆਉਣ ਵਿਚ ਵੀ ਬਹੁਤ ਫ਼ਰਕ ਹੁੰਦਾ ਹੈ। ਸ਼ਹੀਦ ਹੋਣਾ ਤੇ ਸ਼ਹੀਦ ਦਾ ਸਬੰਧੀ ਹੋਣ ‘ਚ ਵੀ ਦਿਨ … More »

ਲੇਖ | Leave a comment
 

ਪੱਥਰ ਕਹੇ ਖੁਰੀ ਜਾਨ੍ਹੇ ਆ ਯਾਰ

ਆਜ਼ਾਦੀ ਕੀ ਹੈ? ਸਮਝਣ ਦੀ ਲੋੜ ਹੈ। ਅਸੀਂ ਪਹਿਲਾ ਵੀ ਆਜ਼ਾਦ ਸੀ, ਅਸੀਂ ਹੁਣ ਵੀ ਆਜ਼ਾਦ ਹਾਂ। ਸਾਡੀ ਮਾਨਸਿਕਤਾ ਪਹਿਲਾ ਵੀ ਗ਼ੁਲਾਮ ਸੀ ਤੇ ਹੁਣ ਵੀ ਗ਼ੁਲਾਮ ਹੈ। ਭਵਿਖ ’ਚ ਕਿਤੇ ਨੇੜੇ-ਤੇੜੇ ਦਿਖਾਈ ਵੀ ਨਹੀਂ ਦੇ ਰਿਹਾ ਕਿ ਅਸੀਂ ਇਸ … More »

ਲੇਖ | Leave a comment
Abdul Klaam poem by mintu brar(1).resized

ਨਾ ਭੁੱਲਣ ਯੋਗ ‘ਕਲਾਮ’

ਉਹ ਫ਼ਰਸ਼ ਤੋਂ ਉੱਠਿਆ ਤੇ ਅਰਸ਼ ਨੂੰ ਛੂਹਿਆ, ਨਹੀਂ ਇਹ ਕਥਨ ਸਹੀ ਨਹੀਂ ਲਗਦਾ। ਫ਼ਰਸ਼ ਤਾਂ ਖ਼ੁਦ ਆਪਣੇ ਆਪ ਜੀ ਇਕ ਪਲੇਟਫ਼ਾਰਮ ਹੈ ਤੇ ਅਰਸ਼ ਨੂੰ ਛੂਹ ਲੈਣਾ ਵੀ ਸੰਪੂਰਨਤਾ ਨਹੀਂ। ਉਹ ਤਾਂ ਉਸ ਜ਼ਮੀਨ ਤੋਂ ਉੱਠਿਆ ਸੀ ਜਿਸ ਤੇ … More »

ਲੇਖ | Leave a comment
 

ਨਾ ਹੋਰ ਦੇ ਲਉ ਭਗਤ ਸਿੰਘ ਦੀ ਸੋਚ ਤੇ ਪਹਿਰਾ…….!!!

ਮਸਲਾ ਅਹਿਮ ਹੈ, ਬਿਨਾਂ ਤਹਿ ਤੇ ਜਾਇਆ ਗੱਲ ਨਹੀਂ ਬਣਨੀ। ਤਹਿ ਤੇ ਜਾਣ ਲਈ ਜਗ੍ਹਾ-ਏ-ਵਾਰਦਾਤ ਤੇ ਤਫ਼ਤੀਸ਼ ਲਈ ਜਾਣਾ ਲਾਜ਼ਮੀ ਹੈ। ਹਜ਼ਾਰਾਂ ਮੀਲ ਦੂਰ ਬਹਿ ਕੇ ਤਾਂ ਅੰਦਾਜ਼ੇ ਲਾਏ ਜਾ ਸਕਦੇ ਹਨ, ਜੋ ਗ਼ਲਤ ਵੀ ਹੋ ਸਕਦੇ ਹਨ। ਇਹੋ ਸੋਚ … More »

ਲੇਖ | Leave a comment
 

ਮੈਂ ਵਿਨੇਪਾਲ ਬੁੱਟਰ ਬੋਲਦਾਂ ਹਾਂ………….

ਆਥਣ ਵੇਲਾ ਸੀ ਮਤਲਬ ਰੋਟੀ ਖਾਣ ਜੋਗੇ ਹੋਣ ਦਾ ਵੇਲਾ, ਜਾਂ ਕਹਿ ਲਵੋ ਦੋ ਚਾਰ ਹਾੜੇ ਲਾਉਣ ਦਾ। ਪਰ ਚੰਗੇ ਕਰਮੀ ਰੱਬ ਨੇ ‘ਅੰਗੂਰ ਕੀ ਬੇਟੀ’ ਸਾਡੇ ਕਰਮਾਂ ’ਚ ਹੀ ਨਹੀਂ ਲਿਖੀ। ਸੋ ਫੇਸਬੁੱਕ ਦੇ ਹਾੜੇ ਲਾਉਣ ’ਚ ਮਸਰੂਫ਼ ਸੀ … More »

ਲੇਖ | Leave a comment
 

”ਸ਼ਬਦ ਗੁਰੂ ਦੇ ਵਾਰਿਸ ਭਾਈ ਮਨੀ ਸਿੰਘ ਤੋਂ ਯੋ-ਯੋ ਹੈ-ਨਈ ਸਿੰਘ ਤੱਕ”

ਪਿਛਲੇ ਵਰ੍ਹੇ ਜੂਨ ਮਹੀਨੇ ‘ਚ ਗੁਰਪ੍ਰੀਤ ਘੁੱਗੀ ਦੇ ਆਸਟ੍ਰੇਲੀਆ ਦੌਰੇ ਦੌਰਾਨ ਉਨ੍ਹਾਂ ਨਾਲ ਕੁਝ ਵਕਤ ਗੁਜ਼ਾਰਨ ਦਾ ਮੌਕਾ ਮਿਲਿਆ। ਜਿਸ ਦੌਰਾਨ ਕਾਮੇਡੀ ਤੋਂ ਹਟ ਕੇ ਹੋਰ ਬਹੁਤ ਸਾਰੇ ਮੁੱਦਿਆਂ ‘ਤੇ ਸਾਡੀ ਗੱਲਬਾਤ ਹੋਈ। ਮੇਰੇ ਮਨ ‘ਚ ਪਹਿਲਾਂ ਵੀ ਗੁਰਪ੍ਰੀਤ ਲਈ … More »

ਲੇਖ | 1 Comment