Author Archives: ਕੌਮੀ ਏਕਤਾ ਨਿਊਜ਼ ਬੀਊਰੋ
ਇਸ ਸਮੇਂ ਜੰਗ ਦੀ ਲੋੜ ਨਹੀ, ‘ਜਿਨ ਪ੍ਰੇਮ ਕੀਓ ਤਿਨੁ ਹੀ ਪ੍ਰਭੁ ਪਾਇਓ’ ਦੇ ਸ਼ਬਦ ਉਤੇ ਅਮਲ ਕਰਨ ਦੀ ਸਖਤ ਲੋੜ : ਮਾਨ
ਫ਼ਤਹਿਗੜ੍ਹ ਸਾਹਿਬ – “ਮੁਲਕਾਂ ਦੇ ਵੱਡੇ ਤੋ ਵੱਡੇ ਮਸਲੇ ਕਦੀ ਵੀ ਜੰਗਾਂ-ਯੁੱਧਾਂ ਰਾਹੀ ਹੱਲ ਨਹੀ ਹੁੰਦੇ, ਬਲਕਿ ਇਨਸਾਨੀਅਤ ਤੇ ਮਨੁੱਖਤਾ ਲਈ ਅਜਿਹੇ ਅਮਲ ਬਹੁਤ ਹੀ ਖਤਰਨਾਕ ਸਾਬਤ ਹੁੰਦੇ ਹਨ । ਸਮੁੱਚੇ ਸੰਸਾਰ ਨੂੰ ਇਜਰਾਇਲ-ਫਲਸਤੀਨੀਆਂ, ਰੂਸ-ਯੂਕਰੇਨ ਵਿਚ ਹੋਈ ਜੰਗ ਵਿਚ ਜਿਵੇ … More
ਭਾਰਤ-ਪਾਕਿਸਤਾਨ ’ਚ ਤਣਾਅਪੂਰਨ ਹਾਲਾਤ ਮੌਕੇ ਸ਼੍ਰੋਮਣੀ ਕਮੇਟੀ ਨੇ ਗੁਰੂ ਘਰਾਂ ’ਚ ਰਿਹਾਇਸ਼ ਤੇ ਲੰਗਰ ਦੀ ਕੀਤੀ ਪਹਿਲਕਦਮੀ
ਅੰਮ੍ਰਿਤਸਰ – ਭਾਰਤ-ਪਾਕਿਸਤਾਨ ਵਿਚ ਬਣੇ ਤਣਾਅਪੂਰਨ ਹਾਲਾਤਾਂ ਦੇ ਮੱਦੇਨਜ਼ਰ ਸਿੱਖ ਕੌਮ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰਹੱਦੀ ਇਲਾਕਿਆਂ ਵਿਚੋਂ ਉਠਾਏ ਜਾ ਰਹੇ ਲੋਕਾਂ ਦੇ ਰਹਿਣ ਲਈ ਸਰਾਵਾਂ ਦੇਣ ਦੀ ਪਹਿਲਕਦਮੀ ਕੀਤੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ … More
ਸਿੱਖ ਸੰਸਥਾ ਦਾ ਬਿਨਾ ਪੱਖ ਲਏ ਖਬਰਾਂ ਲਗਾਉਣੀਆਂ ਤਰਕਸੰਗਤ ਨਹੀਂ- ਸਤਵੰਤ ਕੌਰ ਸਹਾਇਕ ਡਾਇਰੈਕਟਰ ਸਕੂਲਜ਼
ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਹਾਇਕ ਡਾਇਰੈਕਟਰ ਸਕੂਲਜ਼ ਸਤਵੰਤ ਕੌਰ ਨੇ ਅਖ਼ਬਾਰਾਂ ਵਿਚ ਸਿੱਖ ਸੰਸਥਾ ਦੇ ਸਿੱਖਿਆ ਡਾਇਰੈਕਟੋਰੇਟ ਬਾਰੇ ਛਪੀਆਂ ਖ਼ਬਰਾਂ ਨੂੰ ਤੱਥ ਰਹਿਤ ਕਰਾਰ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀਆਂ ਵਿੱਦਿਅਕ ਸੰਸਥਾਵਾਂ ਅਤੇ ਡਾਇਰੈਕਟੋਰੇਟ ਨੇ ਹਮੇਸ਼ਾ ਹੀ … More
‘ਪਾਕਿਸਤਾਨ ਨੂੰ ਜਵਾਬੀ ਕਾਰਵਾਈ ਕਰਨ ਦਾ ਪੂਰਾ ਹੱਕ ਹੈ’ : ਸ਼ਾਹਬਾਜ਼ ਸ਼ਰੀਫ਼
ਇਸਲਾਮਾਬਾਦ – ਪਾਕਿਸਤਾਨ ਦੇ ਪ੍ਰਧਾਨਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਭਾਰਤ ਦੁਆਰਾ ਕੀਤੇ ਗਏ ਮਿਸਾਇਲ ਹਮਲਿਆਂ ਤੇ ਆਪਣੀ ਪ੍ਰਤੀਕ੍ਰਿਆ ਦਿੰਦੇ ਹੋਏ ਕਿਹਾ ਹੈ ਕਿ ‘ਪਾਕਿਸਤਾਨ ਨੂੰ ਜਵਾਬੀ ਕਾਰਵਾਈ ਕਰਨ ਦਾ ਪੂਰਾ ਹੱਕ ਹੈ।’ ਉਨ੍ਹਾਂ ਨੇ ਸੋਸ਼ਲ ਮੀਡੀਆ ਸਾਈਟ ਐਕਸ ਤੇ ਲਿਿਖਆ ਹੈ, … More
ਭਾਰਤ ਨੇ ਪਾਕਿਸਤਾਨ ਤੇ ਕੀਤਾ ਮਿਸਾਇਲ ਹਮਲਾ
ਨਵੀਂ ਦਿੱਲੀ – ਭਾਰਤ ਨੇ ਅਪਰੇਸ਼ਨ ਸਿੰਦੂਰ ਦੇ ਤਹਿਤ ਪਾਕਿਸਤਾਨ ਦੇ 9 ਟਿਕਾਣਿਆਂ ਤੇ ਏਅਰ ਸਟਰਾਈਕ ਕਰ ਦਿੱਤੀ ਹੈ। ਭਾਰਤੀ ਸੈਨਾ ਨੇ ਜੈਸ਼ ਅਤੇ ਲਸ਼ਕਰ ਦੇ ਕਈ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾੲਆ ਹੈ। ਪਾਕਿਸਤਾਨ ਨੇ ਵੀ ਪੁੰਛ ਰਜੌਰੀ ਖੇਤਰ ਵਿੱਚ … More
ਲੋਕਾਂ ਦੇ ਜੀਵਨ ਤੇ ਉਤਪਾਦਾਂ ਨੂੰ ਪ੍ਰਭਾਵਿਤ ਕਰਨ ਵਾਲੇ ਪਾਣੀ ਨੂੰ ਰੋਕਣਾ ‘ਜੰਗੀ ਅਪਰਾਧ ਹੈ’: ਮਾਨ
ਫ਼ਤਹਿਗੜ੍ਹ ਸਾਹਿਬ – “ਲਹਿੰਦੇ ਪੰਜਾਬ ਵਿਚ ਕਿਲ੍ਹਾ ਸ. ਹਰਨਾਮ ਸਿੰਘ ਜ਼ਿਲ੍ਹਾ ਸੇਖੂਪੁਰਾ ਵਿਚ ਮੇਰਾ ਪਿੰਡ ਹੈ ਜਿਥੇ ਸਾਡੇ ਖੇਤਾਂ ਨੂੰ ਚੇਨਾਬ ਦਾ ਪਾਣੀ ਲੱਗਦਾ ਸੀ । ਜਿਥੇ ਬਾਸਮਤੀ ਦੀ ਬਹੁਤ ਵਧੀਆ ਫ਼ਸਲ ਹੁੰਦੀ ਸੀ । ਇਸ ਪਾਣੀ ਦੇ ਸੰਬੰਧ ਵਿਚ … More
ਭਾਈ ਰਾਜੋਆਣਾ ਮਾਮਲੇ ’ਚ ਪਟੀਸ਼ਨ ਵਾਪਸ ਲੈਣ ਸਬੰਧੀ ਕੌਮੀ ਰਾਏ ਲਵੇਗੀ ਸ਼੍ਰੋਮਣੀ ਕਮੇਟੀ- ਐਡਵੋਕੇਟ ਧਾਮੀ
ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ਵਿਚ ਸੰਨ 2012 ’ਚ ਪਾਈ ਗਈ ਪਟੀਸ਼ਨ ਵਾਪਸ ਲੈਣ ਸਬੰਧੀ ਫੈਸਲਾ ਕਰਨ ਲਈ ਕੌਮੀ ਰਾਏ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਬੀਤੇ ਦਿਨੀਂ ਭਾਈ ਬਲਵੰਤ ਸਿੰਘ ਰਾਜੋਆਣਾ … More
ਖਾਲੀ ਭਾਂਡੇ ਹੀ ਜਿਆਦਾ ਖੜਕਦੇ ਹਨ, ਜਦੋਂ ਸਿੱਖਾਂ ਦੀ ਹੱਤਿਆ ਹੁੰਦੀ ਹੈ ਉਦੋ ਹੁਕਮਰਾਨ ਚੁੱਪ ਕਿਉਂ ਹੋ ਜਾਂਦੇ ਹਨ ? : ਮਾਨ
ਫ਼ਤਹਿਗੜ੍ਹ ਸਾਹਿਬ : “ਨਿਰਦੋਸ਼ ਹਿੰਦੂ ਹੋਣ, ਸਿੱਖ ਹੋਣ, ਇਸਾਈ ਹੋਣ, ਆਦਿਵਾਸੀ ਹੋਣ ਜਾਂ ਕੋਈ ਕਬੀਲਾ ਫਿਰਕਾ, ਉਨ੍ਹਾਂ ਦੀ ਹੱਤਿਆ ਸਮੇਂ ਮਨੁੱਖਤਾ ਤੇ ਇਨਸਾਨੀਅਤ ਹੁਕਮਰਾਨਾਂ ਵਿਚ ਜਿੰਦਾ ਰਹਿਣੀ ਚਾਹੀਦੀ ਹੈ ਅਤੇ ਬਰਾਬਰਤਾ ਦੇ ਆਧਾਰ ਤੇ ਅਜਿਹੇ ਸਮਿਆ ਤੇ ਦੋਸ਼ੀਆਂ ਨੂੰ ਸਾਹਮਣੇ … More
ਜਗਤਾਰ ਸਿੰਘ ਜੌਹਲ ਦੀ ਰਿਹਾਈ ਅਤੇ ਵਾਪਸੀ ਨੂੰ ਯਕੀਨੀ ਬਣਾਉਣ ਲਈ ਵਿਦੇਸ਼ ਸਕੱਤਰ ‘ਤੇ ਭਾਰੀ ਦਬਾਅ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਇਹ ਵਿਆਪਕ ਤੌਰ ‘ਤੇ ਰਿਪੋਰਟ ਕੀਤਾ ਗਿਆ ਹੈ ਕਿ 100 ਤੋਂ ਵੱਧ ਸੰਸਦ ਮੈਂਬਰਾਂ ਨੇ ਡੇਵਿਡ ਲੈਮੀ ਨੂੰ ਜਗਤਾਰ ਸਿੰਘ ਜੌਹਲ ਦੀ ਰਿਹਾਈ ਅਤੇ ਵਾਪਸੀ ਨੂੰ ਸੁਰੱਖਿਅਤ ਕਰਨ ਲਈ ਸਾਰੇ ਕੂਟਨੀਤਕ ਯਤਨਾਂ ਦੀ ਵਰਤੋਂ ਕਰਨ … More
ਸ੍ਰੀ ਅਕਾਲ ਤਖਤ ਵਿਖੇ ਖਾਲਸਾਈ ਜਾਹੋ ਜਹਾਲ ਨਾਲ ਮਨਾਇਆ ਗਿਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਸਥਾਪਨਾ ਦਿਹਾੜਾ
ਅੰਮ੍ਰਿਤਸਰ – ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਸਥਾਪਨਾ ਦਿਹਾੜਾ ਭਾਰੀ ਆਸਥਾ ਅਤੇ ਖਾਲਸਾਈ ਜਾਹੋ ਜਹਾਲ ਨਾਲ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮਨਾਇਆ ਗਿਆ। ਇਸ ਮੌਕੇ ਉੱਚ ਪੱਧਰ ਦਾ ਧਾਰਮਿਕ ਸਮਾਗਮ ਆਯੋਜਿਤ ਕੀਤਾ ਗਿਆ । ਸਮਾਗਮ ਦੀ ਸ਼ੁਰੂਆਤ ਸ੍ਰੀ ਅਖੰਡ ਪਾਠ … More