ਮਿੱਟੀ ਦੇ ਦੀਵੇ

ਰਤਨੋ ਨੇ ਭਾਂਡੇ ਮਾਂਜ ਕੇ ਤੂਤ ਦੀਆਂ ਛਿਟੀਆਂ ਦੀ ਬਣੀ ਇੱਕ ਟੋਕਰੀ ‘ਚ ਰੱਖਿਆਂ ਸੋਚਿਆ, ‘ਕੀ ਦਾਲ-ਭਾਜੀ ਬਣਾਵਾਂ…!’ ਇੰਨੇ ਨੂੰ ਉਸਦੀ ਨਿਗ੍ਹਾ ਹਾਰੇ ਕੋਲ ਬੋਹੀਏ ਰੱਖੇ ਚਿੱਬੜ ਤੇ ਮਿਰਚਾਂ ਵੱਲ ਪਈ। ‘ਚਲ…ਚਿਬੜਾਂ ਤੇ ਮਿਰਚਾਂ ਦੀ ਚੱਟਣੀ ਹੀ ਕੁੱਟ ਲੈਨੀਂ ਆਂ’। … More »

ਕਹਾਣੀਆਂ | Leave a comment
 

ਤੱਪਦੀਆਂ ਰੁੱਤਾਂ ਦੇ ਜਾਏ

“ਨੀ ਸਿਆਮੋ ਕੀ ਕਰਦੀ ਐਂ…ਅੱਜ ਬੱਲੀਆਂ ਚੁਗਣ ਨਹੀਂ ਜਾਣਾ। ਮਖਾਂ ‘ਰਾਮ ਨਾਲ ਬੈਠੀ ਐਂ”, ਰਤਨੋ ਨੇ ਵਿੰਗ ਤੜਿੰਗੇ ਫੱਟਿਆਂ ਵਾਲਾ ਬੂਹਾ ਖੋਲ ਕੇ ਅੰਦਰ ਵੜਦਿਆਂ ਕਿਹਾ। “ਨੀ ਜਾਣੈ ਕਿੱਥੇ ‘ਰਾਮ ਨਾਲ ਬੈਠੀ ਆਂ…ਹਾਰੇ ‘ਚ ਗੋਹੇ ਸੱਟੇ ਨੇ ਧੁਖ ਜਾਣ ਕੇਰਾਂ, … More »

ਕਹਾਣੀਆਂ | Leave a comment
 

ਵੰਡ

“ਲੈ ਦੱਸੋ ਜੀ…ਇਹਦਾ ਕੀ ਹੱਕ ਐ ਬੁੜੇ-ਬੁੜੀ ਦੀ ਜ਼ਮੀਨ ‘ਤੇ, ਰੋਟੀ ਤਾਂ ਇਨ੍ਹਾਂ ਨੂੰ ਮੈਂ ਦਿੰਨਾ”, ਪੰਚਾਇਤ ਵਿਚ ਖੜ੍ਹਾ ਸ਼ੇਰਾ ਲੋਹਾ ਲਾਖਾ ਹੋ ਰਿਹਾ ਸੀ। ਉਸਦੇ ਵੱਡੇ ਭਾਈ ਨਾਲ ਜ਼ਮੀਨ ਦੇ ਰੌਲੇ ਨੂੰ ਲੈ ਕੇ ਮਸਲਾ ਚੱਲ ਰਿਹਾ ਸੀ। “ਨਾ … More »

ਕਹਾਣੀਆਂ | Leave a comment
 

ਕੁੜੀਓ

ਉਹ ਗੁਲਾਬਾਂ ਦੇ ਸੁਪਨੇ ਇਹ ਕੰਡਿਆਲੇ ਰਾਹ, ਨਸੀਬੀ ਥੋਡੇ ਕੁੜੀਓ ਲਿਖਤ ਕੌਣ ਕਰ ਗਿਆ। ਖੱਦਰ ਕੱਤ ਤੂੰਬ ਕੇ ਧਾਗਾ-ਧਾਗਾ ਪਰੋਇਆ, ਮਰਜ਼ੀ ਦੇ ਰੰਗ ਫੁੱਲਕਾਰੀ ‘ਤੇ ਕੌਣ ਧਰ ਗਿਆ। ਤੁਸੀਂ ਰੰਗ ਚੁਣਦੀਆਂ ਰਹੀਆਂ ਛਣਕਾ ਕੇ, ਨੀ ਇਹ ਵੰਗਾਂ ਦੇ ਟੋਟੇ-ਟੋਟੇ ਕੌਣ … More »

ਕਵਿਤਾਵਾਂ | Leave a comment
 

ਬੇਗਾਨੇ ਬੋਹਲ਼

“ਕਿਵੇਂ ਐ ਲਾਣੇਦਾਰਾ…ਆਈ ਨ੍ਹੀਂ ਬੋਲੀ ਤੇਰੇ ਬੋਹਲ਼ ਦੀ!”, ਕੈਲੇ ਨੇ ਝੋਨੇ ਦੇ ਢੇਰ ਲਾਗੇ ਮੰਜੇ ਤੇ ਬੈਠੇ ਗੱਜਣ ਸਿਓ ਨੂੰ ਕਿਹਾ। “ਬੱਸ ਬਾਈ ਬੋਲੀ ਤਾਂ ਆ ਗਈ ਐ, ਦੁਪਹਿਰ ਤੱਕ ਤੋਲ ਲੱਗ ਜਾਊ। ਆ ਆੜਤੀਏ ਨੂੰ ਡੀਕਦਾ ਤੀ……ਆਇਆ ਨ੍ਹੀਂ ਅਜੇ”, … More »

ਕਹਾਣੀਆਂ | Leave a comment
 

ਹੰਝੂ ਬਣੇ ਸੁਪਨੇ

ਰਾਣੋ ਤੋਂ ਮਕਾਨ ਮਾਲਕਣ ਨੇ ਘਰ ਦੀ ਸਫ਼ਾਈ ਕਰਵਾਈ। ਜਾਣ ਲੱਗਿਆਂ ਦੀਵਾਲੀ ਮਨਾਉਣ ਖ਼ਾਤਿਰ ਪੰਜ ਸੌ ਰੁਪਏ ਰਾਣੋ ਨੂੰ ਦੇ ਦਿੱਤੇ। ਰਾਣੋ ਸਾਰੇ ਰਾਹ ਹੱਥ ‘ਚ ਨੋਟ ਨੂੰ ਘੁੱਟ-ਘੁੱਟ ਫੜੀ ਖਿਆਲਾਂ ਵਿੱਚ ਡੁੱਬਦੀ ਜਾ ਰਹੀ ਸੀ। ਉਹ ਇਕੱਲੀ ਹੀ ਮੁਸਕਰਾਉਂਦੀ … More »

ਕਹਾਣੀਆਂ | Leave a comment
 

ਹੱਕ ਦੇ ਨਿਬੇੜੇ

ਜੰਗੀਰ ਸਿੰਓ ਉਮਰ ਪੱਖੋਂ ਅੱਸੀ ਸਾਲ ਦੇ ਨੇੜੇ-ਤੇੜੇ ਸੀ। ਤੁਰਨਾ ਫਿਰਨਾ ਲਈ ਉਸ ਲਈ ਔਖਾ ਸੀ। ਪਰ ਸੱਥ ਵਿੱਚ ਆ ਕੇ ਦੇਸ਼ ਦੇ ਵਿਗੜੇ ਹਲਾਤਾਂ ਬਾਅਦ ਪੁੱਛਦਾ ਰਹਿੰਦਾ। “ਸ਼ੇਰਾ ਮੈਂ ਦਿੱਲੀ ਤਾਂ ਨਹੀਂ ਜਾ ਸਕਿਆ, ਸਹੋਰੇ ਹੱਡ-ਪੈਰ ਜਾਵਬ ਦੇਈ ਜਾਂਦੇ … More »

ਕਹਾਣੀਆਂ | Leave a comment
 

ਪਨਾਹ

ਧਰਮ ਦੇ ਝਗੜੇ ਨੇ ਦੇਸ਼ ਦੇ ਦੋ ਟੋਟੇ ਕਰ ਦਿੱਤੇ ਸਨ। ਲੋਕਾਂ ‘ਚ ਹਾਂਅ…ਹਾਂਅਕਾਰ ‘ਤੇ ਦਹਿਸ਼ਤ ਦਾ ਮਾਹੌਲ ਸੀ। ਜਮਾਲੂ ਨੇ ਇੱਕ ਦੋ ਦਿਨ ਦੇਖਿਆ ਕਿ ਜੰਮਣ ਭੌਇ ਛੱਡਣਾ ਸੌਖਾ ਨਹੀਂ ਸੀ। ਜਦ ਗੱਲ ਸਿਰੋਂ ਲੰਘੀ ਤਾਂ ਬੋਰੀਆ-ਬਿਸਤਰ ਸਮੇਟ, ਬਸ … More »

ਕਹਾਣੀਆਂ | Leave a comment
 

ਬਾਬੇ ਭਾਨੇ ਦਾ ਮੋਬਾਇਲ

“ਆ ਬਈ ਭਾਨਿਆ ਬੜਾ ਕੁਵੇਲਾ ਕਰ ‘ਤਾ ਅੱਜ, ਤੇਰੇ ਬਿਨਾਂ ਵੇਖ ਲੈ ਇੱਕ ਵੀ ਸਰ ਨਹੀਂ ਬਣੀ”, ਸ਼ਿੰਦਰ ਨੇ ਭਾਨੇ ਨੂੰ ਪਿੱਪਲ ਵਾਲੇ ਥੜੇ ਦੇ ਕੋਲ ਆਉਂਦਾ ਵੇਖ ਕੇ ਕਿਹਾ। “ਓਏ ਸ਼ਿੰਦਰਾ ਕਿੱਥੇ…ਘਰੇ ਤਾਂ ਡੰਗਰ-ਪਸ਼ੂ ਤਾਂ ਮੇਰੇ ਗਲ਼ ਪਿਆ ਐ। … More »

ਲੇਖ | Leave a comment
 

….ਸ਼ਹੀਦ….

ਅਸੀਂ ਆਜ਼ਾਦੀ ਖਾਤਿਰ ਮਿਟਣ ਵਾਲੇ ਸ਼ਹੀਦ ਹਾਂ, ਸਾਨੂੰ ਦਿੱਤੀ ਸੀ ਬਦ-ਦੁਆ ਰਾਜਨੀਤੀ ਨੇ, ਤੁਸੀਂ ਜਲੋਂਗੇ ਜਲਦੇ ਰਹੋਂਗੇ, ਹਾਂ, ਅਸੀਂ ਜਲੇ ਜਰੂਰ ਹਰ ਸਮੇਂ ਹਾਕਮਾਂ ਦੀ ਹਿੱਕ ‘ਤੇ ਦੀਵਾ ਬਣ ਕੇ ਜਲੇ।

ਕਵਿਤਾਵਾਂ | Leave a comment