Author Archives: ਸਨੀ ਕੁੱਸਾ
“ਧੁਖਦੇ ਮਾਪੇ”
ਕਈ ਵੇਰਾਂ ਗੱਲ ਜੀ ਕੰਨੀਂ ਪਈ , ਇਹ ਤਾਂ ਨਿਕਲੂ ਲੱਥ ਥੋੜ੍ਹਾ , ਸਾਨੂੰ ਨਿੱਕੇ ਹੁੰਦੇ ਲੱਗਦਾ ਸੀ , ਇਹਦਾ ਗਲਤ ਕੰਮਾਂ ਵੱਲ ਹੱਥ ਥੋੜ੍ਹਾ, ਹੋਰ ਕਰਾ ਲਈਂ ਐਸ਼ ਥੋੜ੍ਹੀ, ਮਾਂ ਕੰਨੀਂ ਕੱਢਤੀ ਬਾਪੂ ਦੇ ਹੋ ਨੁੱਕਰ ਜੀ , ਕੱਲ੍ਹ … More
“ਅੱਛੇ ਦਿਨ”
ਮੇਰੇ ਅੱਖੀਂ ਪੁੱਛਦੇ ਹੋ ਹਾਲਾਂ ਨੂੰ ਤਾਂ ਕਰਾਂ ਬਿਆਨ ਸਾਰੇ ਦਿਲ ਖੋਲ੍ਹ ਲੋਕੋ, ਅੱਜ ਉੱਜੜੇ ਲੱਗਣ ਗਰਾਂ ਮੈਨੂੰ ਕੰਨੀਂ ਰੜਕਣ ਮਾੜੇ ਬੋਲ ਲੋਕੋ, ਰੀਝਾਂ ਉੱਡੀਆਂ ਸੱਤ ਅਸਮਾਨ ਤਾਈਂ ‘ਤੇ ਸਾਡੇ ਮੁੱਕ ਚੱਲੇ ਘਰ ਦਾਣੇ ਜੀ,, ਖ਼ਾਲੀ ਢਿੱਡ ਹੁੰਦੈ ਨਾਲੇ ਫਿਰਨ … More
ਅਜੋਕਾ ਪਰਿਵਾਰ
ਸੰਗਤ ਬੁਰੀ ਦਾ ਨਤੀਜਾ, ਲੈ’ਕੇ ਬਹਿ ਗਿਆ ਭਰਿਆ ਗੀਝਾ, ਮੁੱਕੀਆਂ ਵਿੱਚ ਸੰਦੂਕੇ ਚੀਜ਼ਾਂ, ਵੇਚ ਕੇ ਨਸ਼ਾ ਲਿਆ ਛੱਡਿਆ,, ਪੁੱਤ ਸੋਹਣੀ ਸੂਰਤ ਵਾਲੇ ਦਾ ਅੱਜ ਸਿਵਾ ਜਲ਼ਾ ਛੱਡਿਆ ..! ਲੁੱਟੇ ਬੜ੍ਹੇ ਆਦਮੀ ਜਾਂਦੇ, ਪੈਂਦੇ ਵਿੱਚ ਕਚਹਿਰੀ ਤਗਮੇ, ਪੈਸੇ ਆਉਂਦੇ ਸੀ ਗਹਿ-ਗੱਡਮੇਂ, … More
ਅਲਵਿਦਾ ਮਾਂ
ਜੇ ਤੂੰ ਨ੍ਹੀ ਜੰਮਦੀ ਖੌਰ੍ਹੇ ਕਿੱਥੇ, ਕਿਹੜੀ ਜੂਨੇ ਜਨਮ ਲੈਂਦਾ, ਜੋ ਰੱਬ ਨੇ ਵੱਡੀ ਦਾਤ ਹੈ ਬਖਸ਼ੀ, ਉਹ ਮਾਂ ਸ਼ਬਦ ਕਿਸ ਨੂੰ ਕਹਿੰਦਾ,, ਸੀ ਸੁਪਨੇ ਵੱਡੇ ਤੇਰੇ, ਰੱਬ ਨੇ ਖਬਰੇ ਕਿਉਂ ਸਭ ਰੋਲ ਦਿੱਤਾ,, ਮੇਰੀ ਰੱਬ ਦੀ ਮੂਰਤ ਮਾਤਾ ਨੂੰ … More
“ਖੂਹਾਂ ਦੀ ਰੌਣਕ “
ਕੁੱਝ ਸੁਣਿਉ ਬੋਲ ਮੇਰੇ, ਬਹਿ ਗੱਲ ਸੁਣਾਵਾਂ। ਜਾ ਉੱਡਜਾ ਦੂਰ ਕਿਤੇ, ਤੂੰ ਕਾਲਿਆ ਕਾਵਾਂ। ਪਿੰਡ ਮੇਰੇ ਤੋਂ ਦੀ, ਜਾ ਕੱਢਿਆ ਗੇੜਾ। ਹਾਲ ਸੁਣਾਵਾਂ ਥੋਨੂੰ ਕੀ, ਦਿਲ ਕਹਿੰਦਾ ਮੇਰਾ। ਸਖੀਓ ਵੰਨ੍ਹ-ਸੁਵੰਨੇ ਆਉਣ, ਖਿਆਲ ਕਿੰਜ ਰਾਹੇ ਪਾਵਾਂ ..। “ਮੈਂ ਸੁਪਨੇ ਕਈ ਬੁਣਲੇ … More