Author Archives: ਉਜਾਗਰ ਸਿੰਘ
ਕਾਂਗਰਸ ਨੂੰ ਹੱਥਾਂ ਨਾਲ ਦਿੱਤੀਆਂ ਗੰਢਾਂ ਦੰਦਾਂ ਨਾਲ ਖੋਲ੍ਹਣੀਆਂ ਪੈ ਰਹੀਆਂ
ਕਾਂਗਰਸ ਪਾਰਟੀ ਦੀ ਲੀਡਰਸ਼ਿਪ ਆਪੋ ਆਪਣੀ ਚੌਧਰ ਬਣਾਈ ਰੱਖਣ ਲਈ ਰਾਜਾਂ ਵਿੱਚ ਧੜੇਬੰਦੀ ਨੂੰ ਉਤਸ਼ਾਹ ਦਿੰਦੀ ਰਹਿੰਦੀ ਹੈ। ਜਿਸਦਾ ਨੁਕਸਾਨ ਕਾਂਗਰਸ ਪਾਰਟੀ ਪਿਛਲੇ 10 ਸਾਲਾਂ ਤੋਂ ਭੁਗਤ ਰਹੀ ਹੈ। ਇਸ ਸਮੇਂ ਦੇਸ਼ ਦੇ 28 ਰਾਜਾਂ ਵਿੱਚੋਂ ਸਿਰਫ 3 ਰਾਜਾਂ ਵਿੱਚ … More
‘ਪਟਿਆਲਾ ਦਾ ਸੰਖੇਪ ਇਤਿਹਾਸ ਅਤੇ ਉਘੇ ਵਸਨੀਕ’ ਅਵਤਾਰ ਸਿੰਘ ਦੀ ਖ਼ੋਜੀ ਪੁਸਤਕ : ਉਜਾਗਰ ਸਿੰਘ
ਪਟਿਆਲਾ ਪੈਪਸੂ ਰਿਆਸਤ ਦਾ ਇਤਿਹਾਸਕ ਮਹੱਤਵ ਵਾਲਾ ਸ਼ਹਿਰ ਹੈ। ਇਸ ਸ਼ਹਿਰ ਬਾਰੇ ਬਹੁਤ ਸਾਰੇ ਇਤਿਹਾਸਕਾਰਾਂ ਨੇ ਪੁਸਤਕਾਂ ਲਿਖੀਆਂ ਹਨ। ਉਨ੍ਹਾਂ ਪੁਸਤਕਾਂ ਵਿੱਚ ਪਟਿਆਲਾ ਸ਼ਹਿਰ ਅਤੇ ਇਥੋਂ ਦੇ ਵਸਨੀਕਾਂ ਬਾਰੇ ਆਲੋਚਨਾਤਮਕ ਦਿ੍ਰਸ਼ਟੀਕੋਣ ਨਾਲ ਲਿਖਿਆ ਗਿਆ ਹੈ। ਇਹ ਤਾਂ ਬਿਲਕੁਲ ਸਹੀ ਹੈ … More
ਸ਼ਾਂਤਮਈ ਕਿਸਾਨਾਂ ‘ਤੇ ਗੱਡੀ ਚੜ੍ਹਾਕੇ ਸ਼ਹੀਦ ਕਰਨਾ : ਦਰਿੰਦਗੀ ਦੀ ਨਿਸ਼ਾਨੀ
ਭਾਰਤੀ ਜਨਤਾ ਪਾਰਟੀ ਦੇ ਕਥਿਤ ਨੇਤਾਵਾਂ ਦੇ ਬੱਚਿਆਂ ਅਤੇ ਪਾਲਤੂ ਗੁੰਡਿਆਂ ਨੇ ਅਣਮਨੁੱਖੀ ਢੰਗ ਨਾਲ ਸ਼ਾਂਤਮਈ ਅੰਦੋਲਨ ਕਰ ਰਹੇ ਕਿਸਾਨਾ ਨੂੰ ਆਪਣੀਆਂ ਗੱਡੀਆਂ ਹੇਠ ਦਰੜਕੇ ਪਰਜਾਤੰਤਰ ਦੇ ਮਖੌਟੇ ਵਿੱਚ ਮੁਗਲ ਰਾਜ ਦੁਹਰਾ ਦਿੱਤਾ ਹੈ। ਖ਼ਬਰਾਂ ਅਨੁਸਾਰ ਉਤਰ ਪ੍ਰਦੇਸ਼ ਦੇ ਲਖੀਮਪੁਰ … More
ਕੱਚੀ ਯਾਰੀ ਅੰਬੀਆਂ ਦੀ……… ਸਿੱਧੂ ਦਾ ਅਸਤੀਫ਼ਾ
ਨਵਜੋਤ ਸਿੰਘ ਸਿੱਧੂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਕੇ ਆਪਣਾ ਸਿਆਸੀ ਭਵਿਖ ਤਾਂ ਦਾਅ ਤੇ ਲਾਕੇ ਹੀਰੋ ਤੋਂ ਜ਼ੀਰੋ ਬਣ ਗਿਆ ਹੈ ਪ੍ਰੰਤੂ ਇਸਦੇ ਨਾਲ ਹੀ ਕਾਂਗਰਸ ਪਾਰਟੀ ਨੂੰ ਜ਼ੀਰੋ ਕਰ ਗਿਆ ਹੈ। ਕਾਂਗਰਸ ਪਾਰਟੀ ਅਤੇ … More
ਸਿੱਖਾਂ ਨੂੰ ਨੀਲਾ ਤਾਰਾ ਅਪ੍ਰੇਸ਼ਨ ਸਮੇਂ ਅਸਤੀਫ਼ਾ ਦੇਣ ਵਾਲੇ ਕਿਉਂ ਯਾਦ ਨਹੀਂ ਆਉਂਦੇ?
ਨੀਲਾ ਤਾਰਾ ਅਪ੍ਰੇਸ਼ਨ ਸਿੱਖ ਪੈਰੋਕਾਰਾਂ ਲਈ ਅਤਿਅੰਤ ਦੁੱਖਦਾਈ ਘਟਨਾ ਹੈ। ਇਸ ਦੇ ਸੰਤਾਪ ਨੂੰ ਉਹ ਰਹਿੰਦੀ ਦੁਨੀਆਂ ਤੱਕ ਭੁੱਲਾਇਆ ਨਹੀਂ ਜਾ ਸਕਦਾ। ਸਿਆਸਤਦਾਨ ਨੀਲਾ ਤਾਰਾ ‘ਤੇ ਸਿਆਸਤ ਕਰਨ ਲੱਗ ਜਾਂਦੇ ਹਨ। ਜਦੋਂ ਕਿ ਸਿਆਸਤ ਅਤੇ ਧਰਮ ਦੋਵੇਂ ਵੱਖਰੇ ਹਨ। ਧਰਮ … More
ਕਾਂਗਰਸ ਹਾਈ ਕਮਾਂਡ ਹਮੇਸ਼ਾ ਆਪਣੇ ਪੈਰਾਂ ‘ਤੇ ਕੁਹਾੜਾ ਮਾਰਦੀ ਹੈ
ਕਾਂਗਰਸ ਹਾਈ ਕਮਾਂਡ ਹਮੇਸ਼ਾ ਨਵੇਂ ਫਾਰਮੂਲਿਆਂ ਅਨੁਸਾਰ ਕੰਮ ਕਰਦੀ ਰਹਿੰਦੀ ਹੈ, ਭਾਵੇਂ ਉਨ੍ਹਾਂ ਦੇ ਨਵੇਂ ਫਾਰਮੂਲੇ ਹਰ ਵਾਰੀ ਫ਼ੇਲ੍ਹ ਹੁੰਦੇ ਰਹੇ ਹਨ। ਇਸੇ ਤਰ੍ਹਾਂ ਜਦੋਂ ਵੀ ਪੰਜਾਬ ਵਿੱਚ ਕਾਂਗਰਸ ਦੇ ਮੁੱਖ ਮੰਤਰੀਆਂ ਦੇ ਵਿਰੁੱਧ ਹੋਈ ਬਗ਼ਾਬਤ ਤੋਂ ਬਾਅਦ ਕੋਈ ਵੀ … More
‘‘ਸਮਾਲਸਰ ਮੇਰਾ ਪਿੰਡ’’ ਜੱਗੀ ਬਰਾੜ ਸਮਾਲਸਰ ਦੀ ਇਤਿਹਾਸਕ ਪੁਸਤਕ – ਉਜਾਗਰ ਸਿੰਘ
ਸਮਾਲਸਰ ਪਿੰਡ ਦੀ ਧੀ ਜੱਗੀ ਬਰਾੜ ਸਮਾਲਸਰ ਨੇ ਆਪਣੇ ਪਿੰਡ ਦੀ ਇਤਿਹਾਸਕ, ਧਾਰਮਿਕ ਅਤੇ ਸਮਾਜਿਕ ਵਿਰਾਸਤ ਬਾਰੇ ਜਾਣਕਾਰੀ ਭਰਪੂਰ ਪੁਸਤਕ ‘‘ ਸਮਾਲਸਰ ਮੇਰਾ ਪਿੰਡ’’ ਲਿਖਕੇ ਆਪਣੀ ਵਿਰਾਸਤੀ ਮਿੱਟੀ ਦੀ ਮਹਿਕ ਨੂੰ ਸਤਿਕਾਰ ਅਤੇ ਅਕੀਦਤ ਦੇ ਫੁੱਲ ਭੇਂਟ ਕੀਤੇ ਹਨ। ਮੇਰੀ … More
ਮੁਜ਼ੱਫ਼ਰਨਗਰ ਮਹਾਂ ਪੰਚਾਇਤ ਨੇ ਕੀਤੀ ਸਰਕਾਰ ਦੀ ਨੀਂਦ ਹਰਾਮ
ਮੁਜ਼ੱਫ਼ਰਨਗਰ ਵਿਖੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਆਯੋਜਤ ਕੀਤੀ ਗਈ ਮਹਾਂ ਪੰਚਾਇਤ ਵਿੱਚ ਸ਼ਾਮਲ ਮਾਨਵਤਾ ਦੇ ਸਮੁੰਦਰ ਨੇ ਕੇਂਦਰ ਸਰਕਾਰ ਦੀ ਨੀਂਦ ਹਰਾਮ ਕਰ ਦਿੱਤੀ ਹੈ। ਸਾਰਾ ਮੁਜ਼ੱਫ਼ਰਨਗਰ ਸ਼ਹਿਰ ਵਿਸ਼ਾਲ ਰੈਲੀ ਦਾ ਰੂਪ ਧਾਰਨ ਕਰ ਗਿਆ ਸੀ। ਸ਼ਹਿਰ ਦੀ ਹਰ ਗਲੀ … More
ਕਰਨਾਲ ਕੋਲ ਕਿਸਾਨਾਂ ‘ਤੇ ਹਰਿਆਣਾ ਸਰਕਾਰ ਵੱਲੋਂ ਜ਼ਾਲਮਾਨਾ ਹਮਲਾ
ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਸਰਕਾਰ ਦੀ ਕਠਪੁਤਲੀ ਮਨੋਹਰ ਲਾਲ ਖੱਟਰ ਦੀ ਹਰਿਆਣਾ ਸਰਕਾਰ ਨੇ ਸ਼ਾਂਤਮਈ ਵਿਰੋਧ ਕਰਨ ਲਈ ਕਰਨਾਲ ਕੋਲ ਬਸਤਾੜਾ ਪਲਾਜ਼ਾ ‘ਤੇ ਇਕੱਠੇ ਹੋਏ ਕਿਸਾਨਾ ‘ਤੇ ਕਾਤਲਾਨਾ ਹਮਲਾ ਕਰਕੇ ਕਰਨਾਲ ਜਿਲ੍ਹੇ ਦੇ ਰਾਏਪੁਰ ਜਟਾਨਾ ਪਿੰਡ ਦੇ ਇਕ ਕਿਸਾਨ … More
ਪੰਜਾਬ ਕਾਂਗਰਸ ਖ਼ਾਨਾਜ਼ੰਗੀ ਦਾ ਇਤਿਹਾਸ ਦੁਹਰਾ ਰਹੀ ਹੈ
ਪੰਜਾਬ ਪ੍ਰਦੇਸ਼ ਕਾਂਗਰਸ ਖ਼ਾਨਾਜ਼ੰਗੀ ਦਾ ਇਤਿਹਾਸ ਦੁਹਰਾ ਰਹੀ ਹੈ। ਪੰਜਾਬ ਦੇ ਕਾਂਗਰਸੀਆਂ ਦਾ ਕੁਰਸੀ ਯੁੱਧ ਇਸ ਸਮੇਂ ਚਰਮ ਸੀਮਾ ਤੇ ਪਹੁੰਚ ਗਿਆ ਹੈ। ਪੰਜਾਬੀ ਅਤੇ ਪੰਜਾਬ ਦਾ ਵਿਕਾਸ ਜਾਵੇ ਢੱਠੇ ਖੂਹ ਵਿੱਚ। ਉਨ੍ਹਾਂ ਨੂੰ ਤਾਂ ਕੁਰਸੀ ਚਾਹੀਦੀ ਹੈ। ਉਹ ਪੰਜਾਬੀ … More