ਕਵਿਤਾਵਾਂ
ਧਰਤੀ ਹੋਰੁ ਪਰੈ ਹੋਰੁ ਹੋਰੁ ॥
ਢਾਹੋ ਮੰਦਿਰ ਚਾਹੇ ਮਸਜਿਦ ਗੁਰਦਵਾਰੇ ਭਾਵੇਂ ਗਿਰਜੇ ਪੁੱਟੋ ਕਬਰਾਂ ਮਕਬਰੇ ਖੰਗਾਲੋ ਸਿਵੇ ਫਰੋਲੇ ਮਿੱਟੀ ਛਾਣੋ ਕੁਨਬਾ ਆਪਣਾ-ਆਪਣਾ। ਗੁਬੰਦ ਢਾਹੋ ਮਜ਼ਾਰਾਂ ਢਾਹੋ ਲੱਭੋ ਫ਼ਿਰਕੇ ਆਪਣੇ-ਆਪਣੇ। ਜ਼ਰਾ ਅੱਗੇ ਫੋਲੋ ਪਰਤਾਂ ਦਰ ਪਰਤਾਂ ਪੱਟੀ ਅੱਖਾਂ ਦੀ ਖੋਲ੍ਹਕੇ ਤੱਕੋ ਹੇਠ ਇਹਨਾਂ ਦੇ ਖਣਿਜ ਪਦਾਰਥ … More
ਆ ਨੀ ਵਿਸਾਖੀਏ (ਗੀਤ)
ਆ ਨੀ ਵਿਸਾਖੀਏ, ਤੂੰ ਆ ਨੀ ਵਿਸਾਖੀਏ। ਖਾਲਸੇ ਦੀ ਬਾਤ ਕੋਈ, ਸੁਣਾ ਨੀ ਵਿਸਾਖੀਏ। ਪੰਜੇ ਨੇ ਪਿਆਰੇ ਵਿੱਚੋਂ, ਵੱਖ ਵੱਖ ਜਾਤਾਂ ਦੇ। ਗੋਬਿੰਦ ਚਲਾਏ ਦੇਖੋ, ਰਾਜ ਪੰਚਾਇਤਾਂ ਦੇ। ਜਾਤ ਪਾਤ ਭੇਦ ਨੂੰ, ਮਿਟਾ ਨੀ ਵਿਸਾਖੀਏ। ਆ……. ਆਪੇ ਗੁਰੂ ਆਪੇ ਹੀ … More
ਮੈਂ ਔਰਤ ਹਾਂ
ਮੈਂ ਔਰਤ ਹਾਂ ਮੈਂ ਔਰਤ ਹਾਂ ਅਤੇ ਔਰਤ ਹੀ ਰਹਾਂਗੀ ਪਰ ਮੈਂ ਤੇਰੇ ਪਿੱਛੇ ਨਹੀਂ ਕਦਮਾਂ ਦੇ ਬਰਾਬਰ ਕਦਮ ਧਰਾਂਗੀ। ਮੈਂ ਸੀਤਾ ਨਹੀਂ- ਜੋ ਆਪਣੇ ਸਤ ਲਈ ਤੈਂਨੂੰ ਅਗਨ ਪ੍ਰੀਖਿਆ ਦਿਆਂਗੀ। ਮੈਂ ਦਰੋਪਤੀ ਵੀ ਨਹੀਂ- ਜੋ ਇਕ ਵਸਤੂ ਦੀ ਤਰ੍ਹਾਂ … More
ਖੇਤਾਂ ਦਾ ਪੁੱਤ
ਮੈਂ ਖੇਤਾਂ ਦਾ ਪੁੱਤ ਹਾਂਣੀਓ, ਖੇਤਾਂ ਦਾ ਮੈਂ ਜਾਇਆ । ਜਦ ਖੇਤਾਂ ਨੂੰ ਗੇੜਾ ਮਾਰਾਂ, ਵੇਖ ਹਰਿਆਲੀ, ਮੋਤੀ ਪਾਣੀ, ਮੈਂ ਹੋਜਾਂ ਦੂਣ ਸਵਾਇਆ । ਮੈਂ ਖੇਤਾਂ ਦਾ ਪੁੱਤ ਹਾਂਣੀਓ, ਖੇਤਾਂ ਨੂੰ ਮੈਂ ਜਾਇਆ। ਹਲ, ਸੁਹਾਗਾ ਫੇਰ ਕਲਮ ਨੇ ਬਣਦੇ, ਵਾਅਣ … More
ਧੰਨ ਮਾਤਾ ਗੁਜਰੀ
ਧੰਨ ਮਾਤਾ ਗੁਜਰੀ ਤੇ ਧੰਨ ਤੇਰੇ ਲਾਲ ਨੀ। ਤੇਰੇ ਜਿਹੀ ਜੱਗ ਉੱਤੇ ਮਿਲੇ ਨਾ ਮਿਸਾਲ ਨੀ। ਆਪਣਾ ਸੁਹਾਗ ਹੱਥੀਂ ਆਪਣੇ ਲੁਟਾਇਆ ਤੂੰ। ਘਰ ਬਾਰ ਛੱਡ ਕੇ ਵੀ, ਦਿਲ ਨਾ ਡੋਲਾਇਆ ਤੂੰ। ਬੁੱਝਣ ਨਾ ਦਿੱਤੀ ਸਿੱਖੀ ਵਾਲੜੀ ਮਸ਼ਾਲ ਨੀ ਧੰਨ… ਸਰਸਾ … More
ਸਾਕੇ ਤਾਈਂ ਕਿਵੇਂ ਕਰੀਏ ਬਿਆਨ ਨੂੰ, ਜੱਗ ਤੇ ਮਿਸਾਲ ਨਾ
ਅਨੰਦਪੁਰ ਗੁਰਾਂ ਛੱਡਿਆ ਅਖੀਰ ਜੀ,ਕੀਤੀ ਸੀ ਵਿਚਾਰ ਵੀ। ਸਰਸਾ ਦੇ ਪਾਣੀ ਨੇ ਵਿਛੋੜੇ ਵੀਰ ਜੀ ,ਸਾਰਾ ਪਰਿਵਾਰ ਵੀ। ਗੜ੍ਹੀ ਚਮਕੌਰ ਦੇਖੇ ਮਹਿਮਾਨ ਨੂੰ, ਮੁੱਖ ਤੇ ਮਲਾਲ ਨਾ। ਸਾਕੇ ਤਾਈਂ ਕਿਵੇਂ ਕਰੀਏ ਬਿਆਨ ਨੂੰ, ਜੱਗ ਤੇ ਮਿਸਾਲ ਨਾ। ਗੜ੍ਹੀ ਪੁੱਜ ਸਿੰਘ … More
ਯਾਰ ਫਲੂਸਾਂ ਵਰਗੇ
ਭੁੱਲ ਜਾਣ ਸੱਜਣ ਦੁੱਖਾਂ ਵੇਲੇ,ਏਹੋ ਜਿਹੇ ਨਹੀਂ ਭਾਲ਼ੀ ਦੇ। ਉੱਡ ਜਾਣ ਬੁੱਲਾ ਆਉਣ ਤੋਂ ਪਹਿਲਾਂ,ਫਲੂਸ ਜੋ ਸੜੀ ਪਰਾਲ਼ੀ ਦੇ। ਘੇਰਾ ਬੰਨ੍ਹਣ ਸੁੱਖਾਂ ਵੇਲੇ,ਫਾਇਦਾ ਕੀ ਏ ਝੁੰਡਾਂ ਦਾ। ਹੋਵੇ ਨਾਂ ਜਿੱਥੇ ਕੰਮ ਦੀ ਚਰਚਾ,ਕੀ ਫਾਇਦਾ ਏ ਖੁੰਢਾ ਦਾ। ਛਿਲਕਾਂ ਵਾਲਾ ਪਾ … More