ਕਵਿਤਾਵਾਂ
ਉਸ ਪੰਥ ਸਜਾਇਆ ਏ…
ਉਸ ਪੰਥ ਸਜਾਇਆ ਏ, ਤੇਗਾਂ ਦੀਆਂ ਧਾਰਾਂ ਤੇ। ਰੰਗ ਨਵਾਂ ਚੜ੍ਹਾਂ ਦਿੱਤਾ, ਬੁਜ਼ਦਿਲਾਂ ਲਾਚਾਰਾਂ ਤੇ। ਅੱਜ ਭਰੇ ਦੀਵਾਨ ਅੰਦਰ, ਇੱਕ ਪਰਚਾ ਪਾਇਆ ਏ। ਅੱਜ ਆਪਣੇ ਸਿੱਖਾਂ ਦਾ, ਸਿਦਕ ਅਜ਼ਮਾਇਆ ਏ। ਪੰਜ ਸਾਜੇ ਪਿਆਰੇ ਨੇ, ਸਿਰ ਲੈ ਤਲਵਾਰਾਂ ਤੇ ਉਸ…… ਭਗਤੀ … More
“ਚੋਣਾਂ ਦਾ ਐਲਾਨ ਹੋ ਗਿਆ”
ਚੋਣਾਂ ਦਾ ਐਲਾਨ ਹੋ ਗਿਆ। ਭੋਲ਼ਾ ਹਰ ਸ਼ੈਤਾਨ ਹੋ ਗਿਆ। ਧੌਣ ਝੁਕਾਈ ਦੇਖੋ ਕਿੱਦਾਂ ਨਿਰਬਲ, ਹੁਣ ਬਲਵਾਨ ਹੋ ਗਿਆ। ਦਾਰੂ ਮਿਲਣੀ ਮੁਫਤੋ ਮੁਫਤੀ ਕੈਸਾ ਇਹ ਫੁਰਮਾਨ ਹੋ ਗਿਆ। ਇੱਕ ਦੂਜੇ ਤੇ ਦੋਸ਼ ਮੜ੍ਹਣਗੇ ਚਾਲੂ ਫਿਰ ਘਮਸਾਨ ਹੋ ਗਿਆ। ਚੋਣਾਂ ਤੱਕ … More
“ਪਹਿਲਾਂ ਸੋਚ ਵਿਚਾਰ ਕਰੀਂ ਤੂੰ” (ਗ਼ਜ਼ਲ)
ਪਹਿਲਾਂ ਸੋਚ ਵਿਚਾਰ ਕਰੀਂ ਤੂੰ, ਫਿਰ ਬਣਦੀ ਤਕਰਾਰ ਕਰੀਂ ਤੂੰ। ਦੱਸ ਕੇ ਸੀਨੇ ਖੰਜ਼ਰ ਮਾਰੀਂ, ਪਿੱਠ ਤੇ ਨਾ ਪਰ ਵਾਰ ਕਰੀਂ ਤੂੰ। ਹਰ ਪਹਿਲੂ ਨੂੰ ਸੋਚੀਂ ਸਮਝੀਂ, ਫਿਰ ਜਾ ਕੇ ਇਤਬਾਰ ਕਰੀਂ ਤੂੰ। ਉਹ ਜੋ ਅੱਜਕਲ੍ਹ ਛਾਪੇ ਗੱਪਾਂ, ਖੁਦ ਨੂੰ … More
ਜਦ ਤੋਂ ਗਿਆ ਕਨੇਡਾ
ਕਾਹਦਾ ਸਾਉਣ ਮਹੀਨਾ,ਅੜੀਉ ਆਇਆ ਨੀਂ। ਜਦ ਤੋਂ ਗਿਆ ਕਨੇਡਾ, ਫੇਰਾ ਪਾਇਆ ਨਹੀਂ। ਵਿਆਹ ਤੋਂ ਪਹਿਲਾਂ ਫ਼ੋਨ ‘ਤੇ ਗੱਲਾਂ ਕਰਦਾ ਸੀ। ਜਿੰਦ ਆਪਣੀ ਉਹ, ਤਲੀ ਮੇਰੀ ਤੇ ਧਰਦਾ ਸੀ। ਵਿਚੋਲੇ ਨੂੰ ਉਸ, ਗੱਲਾਂ ਵਿਚ ਭਰਮਾਇਆ ਨੀਂ, ਕਾਹਦਾ ਸਾਉਣ ਮਹੀਨਾ,ਅੜੀਉ ਆਇਆ ਨੀਂ। … More
ਸੀਨੀਅਰ ਲੀਡਰ
ਸੀਨੀਅਰ ਲੀਡਰ ਹਾਂ ਅਸੀਂ ਸੀਨੀਅਰ ਲੀਡਰ! ਇਸ ਪਾਰਟੀ ਵਿਚ ਅਸੀਂ ਵਰਕਰ ਸਾਂ ਪਹਿਲੋਂ ਫੇਰ ਬਲਾਕ ਪ੍ਰਧਾਨ ਜਿ਼ਲ੍ਹਾ ਪ੍ਰਧਾਨ ਤੋਂ ਸੂਬਾ ਪ੍ਰਧਾਨ ਹੁੰਦਿਆਂ ਐੱਮ.ਐੱਲ.ਏ. ਵੀ ਰਹੇ ਫੇਰ ਮੰਤਰੀ ਪਦ ਮਾਣਿਆ ਦਮ ਘੁਟਣ ਲੱਗਾ ਫਿਰ ਇਸ ਪਾਰਟੀ ਵਿਚ ਸਾਡਾ ਅਚਵੀ ਜਿਹੀ ਲੱਗਣ … More
ਸੂਬੇ ਦੀ ਕਚਹਿਰੀ
ਸੂਬੇ ਦੀ ਕਚਹਿਰੀ ਅੱਜ ਲੱਗਾ ਹੋਇਆ ਮੇਲਾ ਏ। ਬੇਈਮਾਨ ਕਾਜ਼ੀ ਨਾਲ ਸੁੱਚਾ ਨੰਦ ਚੇਲਾ ਏ। ਸੋਚਦੇ ਨੇ ਬੱਚਿਆਂ ਨੂੰ ਅੱਜ ਤਾਂ ਝੁਕਾਵਾਂਗੇ, ਆਉਂਦਿਆਂ ਹੀ ਛੋਟੀ ਜਿਹੀ ਬਾਰੀ ‘ਚੋਂ ਲੰਘਾਵਾਂਗੇ। ਲੰਘਦਿਆਂ ਟੁੱਟ ਜਾਣਾ ਸਾਰਾ ਹੀ ਗਰੂਰ ਆ। ਅੱਜ ਉਹਨਾਂ ਈਨ ਸਾਡੀ … More
ਕਿਰਤ ਪੋਟਿਆਂ ਦੀ ਨੇਕੀ ਦਾ ਗੀਤ
ਉਹ ਨੇਕੀ ਦਾ ਲਿਖਿਆ ਗੀਤ ਅਰਸ਼ ‘ਤੇ ਸਿਰਨਾਵਾਂ ਕਿਸੇ ਸੂਰਜ ਦਾ ਕਿਰਤ ਪੋਟਿਆਂ ਦੀ ਨਿਸ਼ਚਾ ਰੱਬ ਵਰਗਾ ਬੰਦਗੀ, ਇਤਫ਼ਾਕ ਇਨਸਾਨੀਅਤ ਦੀ ਸੂਰਜੀ ਸੋਚ, ਮਾਡਲ ਦਲੀਲ ਦਾ ਸਰਘੀ ਦੀ ਮਾਂਗ ਚੋਂ ਜਨਮਿਆ ਪਹਿਲਾ ਸੁਪਨਾ ਨਗਮਾ ਸੁਬਾਹ ਦਾ ਅਰਸ਼ ਦੀ ਕਿੱਲੀ ਤੇ … More
ਮੈਂ ਲੱਭ ਰਿਹਾ ਹਾਂ
ਮੈਂ ਲੱਭ ਰਿਹਾ ਹਾਂ ਉਸ ਆਪਣੇ ਨੂੰ ਜੋ ਮੇਰੇ ਸਾਹਮਣੇ ਰਹਿੰਦਾ ਹੈ ਮੇਰੇ ਕੋਲ ਹੋਕੇ ਵੀ ਜੋ ਕੋਹਾਂ ਦੂਰ ਰਹਿੰਦਾ ਹੈ। ਕਿਊਂ ੳਹੋ ਆਪਣਪਨ ਉਹ ਅਹਿਸਾਸ ਨਹੀਂ ਦਿਖਾਉਂਦਾ ਹੈ ਜਿਸ ਨੂੰ ਵੇਖਣ ਦਾ ਸਪੁਨਾ ਮੇਰੀਆਂ ਅੱਖਾਂ ‘ਚ ਰੋਜ਼ ਪਲਦਾ ਹੈ। … More