ੳਸਲੋ-ਰੁਪਿੰਦਰ ਢਿੱਲੋ ਮੋਗਾ /ਡਿੰਪਾ ਵਿਰਕ-ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਨੂੰ ਮੁੱਖ ਰੱਖਦਿਆ ਗੁਰੁਦੁਆਰਾ ਪ੍ਰੰਬੱਧਕ ਕਮੇਟੀ ਓਸਲੋ ਅਤੇ ਸੰਗਤਾ ਦੇ ਸਹਿਯੋਗ ਸੱਦਕੇ ਇੱਕ ਵਿਸ਼ਾਲ ਨਗਰ ਕੀਰਤਨ ਦਾ ਆਜੋਯਨ ਨਾਰਵੇ ਦੀ ਰਾਜਧਾਨੀ ਓਸਲੋ ਵਿਖੇ ਹੋਇਆ। ਜਿਸ ਵਿੱਚ ਓਸਲੋ ਅੱਤੇ ਨਜਦੀਕ ਪੈਦੇ ਸ਼ਹਿਰ ਆਸਕਰ, ਦਰਾਮਨ,ਤਰਾਨਬੀ,ਦਰੋਬਾਕ, ਟੋਨਸਬਰਗ ਆਦਿ ਤੋ ਭਾਰੀ ਸੰਖਿਆ ਵਿੱਚ ਸੰਗਤਾ ਨੇ ਹਿੱਸਾ ਲਿਆ।ਇਹਨਾ ਨਜਦੀਕੀ ਸ਼ਹਿਰਾ ਚੋ ਸੰਗਤਾਂ ਨੂੰ ਲਿਆਉਣ ਲਈ ਸਪੈਸ਼ਲ ਬੱਸਾ ਦਾ ਪ੍ਰਬੰਧ ਕੀਤਾ ਗਿਆ।ਓਸਲੋ ਸਿਟੀ ਦੇ ਮੁੱਖ ਰੇਲਵੇ ਸਟੇਸ਼ਨ ਤੋ ਸ਼ੁਰੂ ਹੋ ਇਹ ਨਗਰ ਕੀਰਤਨ ਓਸਲੋ ਦੇ ਵੱਧ ਭੀੜ ਭੜਾਕੇ ਵਾਲੀ ਸਟਰੀਟ ਕਾਰਲ ਜੂਨਸ ਤੋ ਹੁੰਦਾ ਹੋਇਆ ਯੂਨੀਵਰਸਿਟੀ ਪਲਾਸ ਕੋਲ ਜਾ ਸਮਾਪਤ ਹੋਇਆ।ਇਸ ਨਗਰ ਕੀਰਤਨ ਦੀ ਅਗਵਾਈ ਖਾਲਸੀ ਪੋਸ਼ਾਕ ਚ ਪੰਜ ਪਿਆਰਿਆ ਕਰ ਰਹੇ ਸਨ ਅਤੇ ਮਗਰ ਨੀਲੀ ਅਤੇ ਚਿੱਟੇ ਲਿਬਾਸ ਚ ਪੰਜ ਸਿੰਘਣੀਆ ਨਿਸ਼ਾਨ ਸਾਹਿਬ ਚੁੱਕੀ ਨਗਰ ਕੀਰਤਨ ਦੀ ਸ਼ਾਨ ਵੱਧਾ ਰਹੀਆ ਸਨ।ਸਾਰੇ ਰਸਤੇ ਰਾਜ ਕਰੇਗਾ ਖਾਲਸਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈ ਕਾਰਿਆ ਨਾਲ ਸੰਗਤ ਸਾਂਤਮਈ ਢੰਗ ਨਾਲ ਇਸ ਨਗਰ ਕੀਰਤਨ ਚ ਚੱਲ ਰਹੀ ਸੀ। ਇਸ ਤੋ ਇਲਾਵਾ ਛੋਟੇ ਬੱਚੇ ਅੱਤੇ ਬੱਚੀਆ ਵੱਲੋ ਗੱਤਕਾ ਅੱਤੇ ਚੱਕਰੀ ਚਲਾ ਰਾਹ ਚੱਲਦੇ ਰਾਹੀਆ ਨੂੰ ਰੁਕਣ ਲਈ ਮਜਬੂਰ ਕਰ ਦਿੱਤਾ। ਗੁਰੂਦੁਆਰਾ ਕਮੇਟੀ ਵੱਲੋ ਨਾਰਵੇ ਦੀ ਭਾਸ਼ਾ ਚ ਵਿਸਾਖੀ ਅੱਤੇ ਸਿੱਖ ਧਰਮ ਦੀ ਜਾਣਕਾਰੀ ਦੇ ਇਸ਼ਤਿਹਾਰ ਛਪਾ ਨਗਰ ਕੀਰਤਨ ਦੋਰਾਨ ਨਾਰਵੀਜੀਅਨ ਅਤੇ ਰਾਹ ਚੱਲਦੇ ਟੂਰਸਿਟਾ ਨੂੰ ਵੰਡੇ ਗਏ। ਨਗਰ ਕੀਰਤਨ ਦੀ ਸਮਾਪਤੀ ਦੋਰਾਨ ਸ਼ਹੀਦ ਬਾਬਾ ਦੀਪ ਸਿੰਘ ਕੱਬਡੀ ਕੱਲਬ ਦੇ ਚੇਅਰਮੈਨ ਸ੍ਰ ਗੁਰਦਿਆਲ ਸਿੰਘ ਪੱਡਾ ਪਰਿਵਾਰ ਵੱਲੋ ਚਾਹ/ਪਕੋੜਿਆ ਦੀ ਸੇਵਾ ਨਿਭਾਈ ਗਈ, ਲੰਗਰ ਦੀ ਸੇਵਾ ਭਾਈ ਧਰਮਿੰਦਰ ਸਿੰਘ(ਰਾਜੂ) ਪਰਿਵਾਰ ਵੱਲੋ ਨਿਭਾਈ ਗਈ ਸਮਾਪਤੀ ਦੋਰਾਨ ਸਨਦੀਪ ਸਿੰਘ ਨੇ ਨਾਰਵੀਜੀਅਨ ਭਾਸ਼ਾ ਚ ਸਪੀਚ ਕਰ ਸਿੱਖ ਧਰਮ ਦੀ ਜਾਣਕਾਰੀ ਆਮ ਪਬਲਿਕ ਨੂੰ ਦਿੱਤੀ।ਇਸ ਉਪਰੱਤ ਗੁਰੂ ਘਰ ਦੇ ਦਾਸ ਬੀਬੀ ਅਮਨਦੀਪ ਕੋਰ(ਮੁੱਖ ਸੇਵਾਦਾਰ) ,ਮੀਤ ਪ੍ਰਧਾਨ ਆਤਮਾ ਸਿੰਘ, ਸੈਕਟਰੀ ਕਮਲਜੀਤ ਸਿੰਘ,ਖਜਾਨਚੀ ਲੱਖਵਿੰਦਰਵੀਰ ਸਿੰਘ,ਬੀਬੀ ਸੁਰਿੰਦਰ ਕੋਰ ,ਪ੍ਰਿਥਪਾਲ ਕੌਰ,ਬੀਬੀ ਦਵਿੰਦਰ ਕੌਰ,ਭਾਈ ਇੰਦਰਜੀਤ ਸਿੰਘ,ਭਾਈ ਚਰਨ ਸਿੰਘ ਮੱਲੀ ਆਦਿ ਨੇ ਆਈ ਹੋਈ ਸੰਗਤਾ ਅੱਤੇ ੳਸਲੋ ਪੁਲੀਸ ਵੱਲੋ ਦਿੱਤੇ ਸਹਿਯੋਗ ਦਾ ਧੰਨਵਾਦ ਕੀਤਾ ਅੱਤੇ ਸਿੱਖ ਕੋਮ ਨੂੰ ਵਿਸਾਖੀ ਦੀ ਵਧਾਈ ਦਿੱਤੀ।ਇਸ ਵਿਸਾਖੀ ਮੋਕੇ ਗੁਰੂਦੁਆਰਾ ਸਾਹਿਬ ਓਸਲੋ ਵਿਖੇ ਪ੍ਰਸਿੱਧ ਕਥਾ ਵਾਚਕ ਪ੍ਰੋ: ਗੁਰਬਚਨ ਸਿੰਘ ਦੀ ਥਾਈਲੈਡ ਵਾਲੇ,ਕੀਰਤਨ ਜੱਥੇ ਦੇ ਭਾਈ ਗੁਰਪ੍ਰੀਤ ਸਿੰਘ(ਬਠਿੰਡੇ ਵਾਲੇ) ਭਾਈ ਚਰਨਜੀਤ ਸਿੰਘ,ਭਾਈ ਗੁਰਬਿੰਦਰ ਸਿੰਘ ਆਪਣੇ ਪ੍ਰਵਚਨਾਂ ਅਤੇ ਰੱਬੀ ਬਾਣੀ ਨਾਲ ਸੰਗਤ ਨੂੰ ਨਿਹਾਲ ਕਰਨ ਲਈ ਪੁਹੰਚੇ ਹੋਏ ਹਨ। ਨਗਰ ਕੀਰਤਨ ਦੋਰਾਨ ਹੋਰਨਾਂ ਤੋ ਇਲਾਵਾ ਸ੍ਰ ਗੁਰਮੇਲ ਸਿੰਘ ਗਿੱਲ(ਪ੍ਰਧਾਨ ਇੰਡੀਅਨ ਓਵਰਸੀਜ ਕਾਂਗਰਸ ਨਾਰਵੇ,ਅਕਾਲੀ ਦਲ ਬਾਦਲ ਨਾਰਵੇ ਦੇ ਚੇਅਰਮੈਨ ਸ੍ਰ ਕਸ਼ਮੀਰ ਸਿੰਘ ਬੋਪਾਰਾਏ,ਇੰਡੀਅਨ ਵੈਲਫੇਅਰ ਸੋਸਾਇਟੀ ਦੇ ਸ੍ਰ: ਸੁਰਜੀਤ ਸਿੰਘ, ਸਪੋਰਟਸ ਕੱਲਚਰਲ ਫੈਡਰੇਸ਼ਨ ਦੇ ਨਿਰਪਾਲ ਸਿੰਘ ਪਾਲੀ,ਅਕਾਲੀ ਦਲ ਦੇ ਪ੍ਰਧਾਨ ਸ੍ਰ ਗੁਰਦੇਵ ਸਿੰਘ ਕੋੜਾ,ਸ੍ਰ ਬਿੰਦਰ ਮੱਲੀ(ਸੀਨੀਅਰ ਮੀਤ ਪ੍ਰਧਾਨ ਅਕਾਲੀ ਦਲ , ਜਰਨੈਲ ਸਿੰਘ ਦਿਉਲ,ਗੁਰਦਿਆਲ ਸਿੰਘ ਪੱਡਾ, ਸ੍ਰ ਦਰਬਾਰਾ ਸਿੰਘ, ਸ੍ਰ ਹਰਨੇਕ ਸਿੰਘ ਦਿਓੁਲ, ਸ੍ਰ ਪ੍ਰਗਟ ਸਿੰਘ ਜਲਾਲ, ਸ੍ਰ ਬਲਵਿੰਦਰ ਸਿੰਘ ਭੁਲਰ, ਸ੍ਰ ਜਗਦੇਵ ਸਿੰਘ ਬੋਪਾਰਾਏ(ਸਾਰੇ ਅਕਾਲੀ ਦਲ (ਬ) ਨਾਰਵੇ, ਸ੍ਰ ਰਸ਼ਪਿੰਦਰ ਸਿੰਘ, ਸ੍ਰ ਮੁਖਤਿਆਰ ਸਿੰਘ(ਪੰਜਾਬੀ ਸਕੂਲ ਨਾਰਵੇ),ਸ੍ਰ ਕੁਲਵੰਤ ਸਿੰਘ ਬਰਾੜ, ਸ੍ਰ ਸੰਤੋਖ ਸਿੰਘ ਬੈਸ,ਸ੍ਰ ਗੁਰਮੇਲ ਸਿੰਘ ਬੈਸ ,ਬਲਦੇਵ ਸਿੰਘ ਟੋਨਸਬਰਗ,ਲਖਬੀਰ ਸਿੰਘ ਕੋਗਸਬਰਗ ਆਦਿ ਸ਼ਾਮਲ ਸਨ। ਨਗਰ ਕੀਰਤਨ ਦੀ ਫੋਟੋ ਅਤੇ ਪ੍ਰੈਸ ਮੀਡੀਆ ਕੇਵਰਜ ਡਿੰਪਾ ਵਿਰਕ, ਰੁਪਿੰਦਰ ਢਿੱਲੋ ਮੋਗਾ,ਅਮਰ ਮੱਲੀ, ਸਰਬਜੀਤ ਵਿਰਕ , ਸਿਮਰਜੀਤ ਦਿਓੁਲ ਨੇ ਕੀਤੀ।