ਸੁਖਵਿੰਦਰ ਸਿੰਘ ਟਿਵਾਣਾ ਵਲੋਂ ਕੇ ਪੀ ਦੇ ਹੱਕ ਵਿਚ ਕੋਟ ਕਲਾਂ ਵਿਖੇ ਵਿਸ਼ਾਲ ਰੈਲੀ

ਕੋਟ ਕਲਾਂ- ਨਾਰਥ ਅਮਰੀਕਨ ਇੰਡੀਅਨ ਓਵਰਸੀਜ਼ ਕਾਂਗਰਸ (ਅਮਰੀਕਾ) ਦੇ ਜਨਰਲ ਸਕੱਤਰ ਸ: ਸੁਖਵਿੰਦਰ ਸਿੰਘ ਟਿਵਾਣਾ ਵਲੋਂ ਆਪਣੇ ਪਿੰਡ ਕੋਟ ਕਲਾਂ ਵਿਖੇ ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ: ਮਹਿੰਦਰ ਸਿੰਘ ਕੇ ਪੀ ਦੇ ਹੱਕ ਵਿਚ ਇਕ ਵਿਸ਼ਾਲ ਚੋਣ ਰੈਲੀ ਦਾ ਆਯੋਜਨ ਕੀਤਾ ਗਿਆ।

ਅਮਰੀਕਾ ਤੋਂ ਉਚੇਚੇ ਤੌਰ ‘ਤੇ ਕਾਂਗਰਸ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਸ: ਸੁਖਵਿੰਦਰ ਸਿੰਘ ਟਿਵਾਣਾ ਨੇ ਸਾਡੇ ਪੱਤਰਕਾਰ ਨੂੰ ਦਸਿਆ ਕਿ ਇਸ ਰੈਲੀ ਦੌਰਾਨ ਹਜ਼ਾਰਾਂ ਦੀ ਗਿਣਤੀ ਵਿਚ ਕਾਂਗਰਸ ਦੇ ਹਿਮਾਇਤੀਆਂ ਨੇ ਪਹੁੰਚਕੇ ਇਹ ਯਕੀਨੀ ਬਣਾ ਦਿੱਤਾ ਹੈ ਕਿ ਮੌਜੂਦਾ ਚੋਣਾਂ ਵਿਚ ਪੰਜਾਬ ਵਿਚ ਕਾਂਗਰਸ ਦੀ ਜਿੱਤ ਦੇ ਰੱਥ ਨੂੰ ਰੋਕਣਾ ਵਿਰੋਧੀ ਪਾਰਟੀ ਲਈ ਔਖਾ ਹੀ ਨਹੀਂ ਸਗੋਂ ਨਾ ਮੁਮਕਿਨ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਦੀਆਂ ਲੋਕਸਭਾ ਚੋਣਾਂ ਵਿਚ ਕਾਂਗਰਸ ਪੰਜਾਬ ਵਿਚ ਸਾਰੀਆਂ ਸੀਟਾਂ ਤੋਂ ਜੇਤੂ ਹੋਵੇਗੀ। ਸ: ਟਿਵਾਣਾ ਨੇ ਦਸਿਆ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਵਲੋਂ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਗਏ ਸਨ, ਉਹ ਉਨ੍ਹਾਂ ਨੇ ਪੂਰੀ ਤਰ੍ਹਾਂ ਵਿਸਾਰ ਦਿੱਤੇ ਹਨ। ਇਹੀ ਕਾਰਨ ਹੈ ਕਿ ਅਕਾਲੀ ਭਾਜਪਾ ਸਰਕਾਰ ਤੋਂ ਦੁੱਖੀ ਵੋਟਰ ਹੁਣ ਕਾਂਗਰਸ ਨੂੰ ਜਿਤਾਉਣ ਲਈ ਤਿਆਰ ਬਰ ਤਿਆਰ ਖੜੇ ਹਨ।

ਇਸ ਸ਼ਾਨਦਾਰ ਇਕੱਠ ਤੋਂ ਖੁਸ਼ ਨਾਰਥ ਅਮਰੀਕਨ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਸ: ਕ੍ਰਿਪਾਲ ਸਿੰਘ ਸਹੋਤਾ ਨੇ ਉਚੇਚੇ ਤੌਰ ‘ਤੇ ਸੁਖਵਿੰਦਰ ਸਿੰਘ ਟਿਵਾਣਾ ਨੂੰ ਵਧਾਈ ਦਿੱਤੀ ਅਤੇ ਸਮੂਹ ਪੰਜਾਬਵਾਸੀਆਂ ਨੂੰ ਕਾਂਗਰਸ ਦੇ ਹੱਕ ਵਿਚ ਵੋਟਾਂ ਪਾਉਣ ਲਈ ਅਪੀਲ ਕੀਤੀ।

ਇਸ ਰੈਲੀ ਵਿਚ ਸ: ਮਹਿੰਦਰ ਸਿੰਘ ਕੇ ਪੀ ਦੇ ਨਾਲ ਹਲਕਾ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ, ਬਾਬਾ ਰਾਜਿੰਦਰ ਸਿੰਘ ਜੌਹਲ, ਸੁਖਵਿੰਦਰ ਸਿੰਘ ਸੁੱਖਾ ਫੋਲੜੀਵਾਲ, ਸਾਬਕਾ ਸਰਪੰਚ ਗਿਆਨ ਕੌਰ, ਸਾਬਕਾ ਮੰਤਰੀ ਗੁਕੰਵਲ ਕੌਰ, ਵਿਧਾਇਕ ਅਮਰਜੀਤ ਸਿੰਘ ਸਮਰਾ, ਕੰਵਲਜੀਤ ਸਿੰਘ ਲਾਲੀ, ਅਵਤਾਰ ਹੈਨਰੀ, ਗੁਰਵਿੰਦਰ ਸਿੰਘ ਅਟਵਾਲ, ਹਰਜੀਤ ਸਿੰਘ ਸੰਘਾ, ਨੰਬਰਦਾਰ ਬਲਵਿੰਦਰ ਸਿੰਘ ਬੰਗਾ, ਮਦਨ ਗੋਪਾਲ ਬਾਘਾ ਅਤੇ ਹੋਰ ਅਨੇਕ ਉੱਘੇ ਆਗੂ ਅਤੇ ਪਤਵੰਤੇ ਸੱਜਣ ਸ਼ਾਮਲ ਹੋਏ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>