ਭਾਰਤੀਯ ਜਨਤਾ ਪਾਰਟੀ ਦੇ ਕੌਮੀਂ ਆਗੂ ਤੇ ਭਾਜਪਾ ਇਨਵੈਸਟਰ ਸੈਲ ਦੇ ਪੰਜਾਬ ਪ੍ਰਦੇਸ਼ ਪ੍ਰਧਾਨ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਪੰਜਾਬ ਦੇ ਮੁਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸਾਹਮਣੇ ਲਿਖਤੀ ਰੂਪ ਰਾਹੀਂ ਧਿਆਨ ਵਿਚ ਲਿਆਉਂਦੇ ਹੋਏ ਦਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਦੇ ਵੇਲੇ ਤੋਂ ਪ੍ਰਸ਼ਾਸ਼ਨ ਵਲੋਂ ਪੰਜਾਬ ਭਰ ਦੀਆਂ 39ਕਲਾਸ-2, 31ਕਲਾਸ-3 ਅਤੇ 29 ਨਗਰ ਪੰਚਾਇਤਾਂ ਦੇ ਖੇਤਰ ਵਿਚੋਂ ਅਡੀਸ਼ਨਲ 3% ਅਸ਼ਟਾਮ ਫੀਸ ਗੈਰ ਸੰਵੀਧਾਨਕ ਤੇ ਨਜ਼ਾਇਜ ਤੌਰ ਤੇ ਵਸੂਲੀ ਜਾ ਰਹੀ ਹੈ। ਗਰੇਵਾਲ ਨੇ ਹੋਰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਖੂੁਨ ਦੇ ਰਿਸ਼ਤੇ ਵਾਲੇ ਕੇਸਾਂ ਵਿਚ ਜਿਥੇ ਅਸ਼ਟਾਮ ਦੀ ਛੋਟ ਹੈ ਪਰ ਇਹ 3% ਅਡੀਸ਼ਨਲ ਅਸ਼ਟਾਮ ਫੀਸ ਛੋਟ ਵਾਲੇ ਕੇਸਾਂ ਵਿਚ ਵੀ ਧੜਲੇ ਨਾਲ ਵਸੂਲੀ ਜਾ ਰਹੀ ਹੈ। ਗਰੇਵਾਲ ਨੇ ਇਸ ਵਸੂਲ਼ੀ ਨੂੰ ਅਮਰਿੰਦਰ ਸਿੰਘ ਦਾ ਜ਼ਜ਼ੀਆ ਟੈਕਸ ਕਰਾਰ ਦਿੰਦੇ ਹੋਏ, ਸਰਦਾਰ ਬਾਦਲ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਸੀ.ਬੀ.ਆਈ ਜਾਂ ਆਈ.ਬੀ. ਤੋਂ ਪੜਤਾਲ ਕਰਵਾਈ ਜਾਵੇ। ਉਨ੍ਹਾਂ ਮੁਖ ਮੰਤਰੀ ਤੋਂ ਸਮੂਹ ਪੰਜਾਬੀਆਂ ਲਈ ਇਸ ਗੈਰ ਕਨੂੰਨੀ 3% ਅਸ਼ਟਾਮ ਫੀਸ ਤੋਂ ਤੁਰੰਤ ਰਾਹਤ ਦੇਣ ਦੀ ਮੰਗ ਕੀਤੀ ਹੈ। ਗਰੇਵਾਲ ਨੇ ਮੁਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਯਾਦ ਦੁਆਉਂਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਵੇਲੇ ਇਹ ਅਸ਼ਟਾਮ ਫੀਸ ਪੂਰੇ ਪੰਜਾਬ ਭਰ ਵਿਚ ਲਗਾਉਣ ਦਾ ਫੈਸਲਾ ਲਿਆ ਸੀ ਪਰ ਆਪ ਜੀ ਨੇ ਅਤੇ ਵਿਰੋਧੀ ਧਿਰ ਵਿਚ ਬੈਠੇ ਭਾਜਪਾ-ਅਕਾਲੀ ਦਲ ਨੇ ਵਿਧਾਨ ਸਭਾ ਵਿਚ ਇਸ ਬਿਲ ਦਾ ਭਾਰੀ ਵਿਰੋਧ ਕੀਤਾ ਸੀ ਜਿਸ ਕਾਰਨ ਕਾਂਗਰਸ ਸਰਕਾਰ ਨੇ ਆਪਣੇ ਸਟੈਂਡ ਤੋਂ ਪਿਛੇ ਹਟਦੇ ਹੋਏ ਇਸਨੂੰ ਕਲਾਸ-2, ਕਲਾਸ-3 ਅਤੇ ਨਗਰ ਪੰਚਾਇਤਾਂ ਦੇ ਏਰੀਏ ਵਿਚੋਂ ਨਾਂ ਵਸੂਲਣ ਦਾ ਫੈਸਲਾ ਕੀਤਾ ਸੀ ਅਤੇ ਵਿਧਾਨ ਸਭਾ ਵਿਚੋਂ ਬਿਲ ਪਾਸ ਕਰਵਾ ਲਿਆ ਸੀ। ਇਹ ਕਲਾਸ-2 ਦੀਆਂ ਕਮੇਟੀਆਂ ਹਨ ਸਮਾਣਾ, ਸਰਹਿੰਦ, ਸੁਨਾਮ, ਅਹਿਮਦਗੜ੍ਹ, ਧੂਰੀ, ਨਕੋਦਰ, ਨਵਾਂਸ਼ਹਿਰ, ਬੰਗਾ, ਫਿਲੌਰ, ਨੂਰਮਹਿਲ, ਦਸੂਹਾ, ਉੜਮੜ ੍ਹਟਾਂਡਾ, ਮੁਕੇਰੀਆਂ, ਗੜ੍ਹਸ਼ੰਕਰ, ਦੋਰਾਹਾ, ਰਾਏਕੋਟ, ਸਮਰਾਲਾ, ਰੋਪੜ, ਮੋਰਿੰਡਾ, ਖਰੜ, ਕੁਰਾਲੀ, ਗੁਰਹਰਸਹਾਇ, ਤਲਵੰਡੀਭਾਈ, ਜਲਾਲਾਬਾਦ, ਜ਼ੀਰਾ, ਗਿਦੜ੍ਹਬਾਹਾ, ਭੁਚੋਮੰਡੀ, ਗੋਨਿਆਣਾ, ਰਾਮਾ, ਮੌੜ, ਬੁਢਲਾਡਾ, ਪਟੀ, ਤਰਨਤਾਰਨ, ਧਾਰੀਵਾਲ, ਦੀਨਾਨਗਰ, ਸੁਲਤਾਨਪੁਰਲੋਧੀ, ਰਾਮਪੁਰਾਫੂਲ, ਜੰਡਿਆਲਾਗੁਰੁ, ਜੈਤੋ ਅਤੇ ਕਲਾਸ-3 ਦੀਆਂ ਕਮੇਟੀਆਂ ਸੰਗਰੂਰ, ਸੁਜਾਨਪੁਰ, ਡੇਰਾਬਸੀ, ਸੰਗਤ, ਬਨੂੜ, ਬਸੀਪਠਾਣਾ, ਅਮਲੋਹ, ਲੋਂਗੋਵਾਲ, ਭਵਾਨੀਗੜ੍ਹ, ਲੈਹਰਾਗਾਗਾ, ਧਨੌਲਾ, ਤਪਾ, ਭਦੌੜ, ਕਰਤਾਰਪੁਰ, ਅਲਾਵਲਪੁਰ, ਆਦਮਪੁਰ, ਰਾਹੋਂ, ਗੜ੍ਹਦੀਵਾਲਾ, ਹਰਿਆਣਾ, ਸ਼ਾਮਚੁਰਾਸੀ, ਪਾਇਲ, ਅਨੰਦਪੁਰਸਾਹਿਬ, ਧਰਮਕੋਟ, ਕੋਟਫਤਾ, ਬਰੇਟਾ, ਮਜੀਠਾ, ਰਾਮਦਾਸ, ਕਾਦੀਆਂ, ਡੇਰਾ ਬਾਬਾ ਨਾਨਕ, ਸ਼੍ਰੀ ਹਰਗੋਬਿੰਦਪੁਰਾ, ਸੁਜਾਨਪੁਰ, ਫਤਹਿਗੜ੍ਹਚੂੜੀਆਂ ਸ਼ਾਮਲ ਹਨ। ਗਰੇਵਾਲ ਨੇ ਜ਼ੋਰ ਦੇਕੇ ਕਿਹਾ ਕਿ ਵਿਧਾਨ ਸਭਾ ਵਿਚ ਜੋ ਪਾਸ ਹੋਇਆ ਆਪਣੀ ਰਾਜਾਸ਼ਾਹੀ ਤੇ ਹੈਂਕੜ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਨੂੰ ਧੋਖੇ ਦੇ ਕਨੂੰਨ ਦੀ ਉਲੰਘਣਾ ਕਰਦੇ ਹੋਏ ਪੰਜਾਬ ਦੇ ਲੋਕਾਂ ਤੋਂ ਇਹ ਜਬਰੀ ਵਸੂਲੀ ਅਰੰਭੀ ਜੋ ਪ੍ਰਸ਼ਾਸ਼ਨਿਕ ਅਧਿਕਾਰੀਆਂ ਵਲੋਂ ਅਜ ਵੀ ਨਜ਼ਾਇਜ ਤੇ ਗਲਤ ਵਸੂਲੀ ਕੀਤੀ ਜਾ ਰਹੀ ਹੈ। ਉਨ੍ਹਾਂ ਮੁਖ ਮੰਤਰੀ ਜੀ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਅਸੀਂ ਜਨਤਾ ਦੀਆਂ ਵੋਟਾਂ ਲੈ ਕੇ ਦੋਵੇਂ ਹਥ ਜੋੜਦੇ ਹੋਏ “ਰਾਜ ਨਹੀਂ-ਸੇਵਾ” ਦਾ ਵਾਅਦਾ ਕਰਦੇ ਹੋਏ ਕੁਰਸੀ ਤਕ ਅਪੜੇ ਸੀ ਸੋ ਸੇਵਾ ਕਰਨ ਦਾ ਵਾਅਦਾ ਪੂਰਾ ਕਰਨ ਦਾ ਅਜ ਸਮਾਂ ਹੈ। ਗਰੇਵਾਲ ਨੇ ਮੁਖ ਮੰਤਰੀ ਤੋਂ ਮੰਗ ਕਰਦੇ ਹੋਏ ਸਪਸ਼ਟ ਕੀਤਾ ਕਿ ਇਹ ਇੰਡੀਅਨ ਸਟੈਂਪ ਐਕਟ ਦੀ ਸਰਾਸਰ ਉਲੰਘਣਾ ਹੈ ਜਿਸਤੇ ਤੁਰੰਤ ਰੋਕ ਲਗੇ ਅਤੇ ਕੈਪਟਨ ਅਮਰਿੰਦਰ ਸਿੰਘ ਉਸ ਸਮੇਂ ਦੇ ਮਾਲ ਮੰਤਰੀ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਜਾਂਚ ਕਰਵਾਉਂਦੇ ਹੋਏ ਲੋਕਾਂ ਤੋਂ ਕੀਤੀ ਨਜ਼ਾਇਜ ਵਸੂਲੀ ਇਹ ਸਭ ਤੋਂ ਵਸੂਲਦੇ ਹੋਏ ਪ੍ਰਭਾਵਿਤ ਲੋਕਾਂ ਵਿਚ ਵੰਡੀ ਜਾਵੇ।
Very Very Thankful to The Chief Editor & staff Quamiekta !!