ਅੰਮ੍ਰਿਤਸਰ – ਅੰਮ੍ਰਿਤਸਰ ਵਿਕਾਸ ਮੰਚ ਨੇ ‘ਤੇ ਸਿੱਖੀ ਦੇ ਕੇਂਦਰ ਅਤੇ ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਪ੍ਰਤੀ ਪੰਜਾਬ ਸਰਕਾਰ ਵੱਲੋਂ ਮਤਰੇਈ ਮਾਂ ਵਾਲਾ ਸਲੂਕ ਕਰਨ ’ਤੇ ਇਸ ਨੂੰ ਫੇਲ ਕਰਨ ਦਾ ਦੋਸ਼ ਲਾਇਆ ਹੈ। ਅੰਮ੍ਰਿਤਸਰ ਵਿਕਾਸ ਮੰਚ ਦੇ ਪੈਟਰਨ ਪ੍ਰੋ: ਮੋਹਨ ਸਿੰਘ ਤੇ ਜਨਰਲ ਸਕੱਤਰ ਸ੍ਰੀ ਅੰਮ੍ਰਿਤ ਲਾਲ ਮੰਨਣ ਨੇ ਪ੍ਰੈਸ ਦੇ ਨਾ ਜਾਰੀ ਇਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਪੰਜਾਬ ਸਰਕਾਰ ਮੁਹਾਲੀ / ਚੰਡੀਗੜ੍ਹ ਹਵਾਈ ਅੱਡੇ ਲਈ ਲੋੜ ਤੋਂ ਵੱਧ ਦਿਲਚਸਪੀ ਲੈ ਰਹੀ ਹੈ ਅਤੇ ਚਿੰਤਤ ਹੈ, ਜਦਕਿ ਦੂਸਰੇ ਪਾਸੇ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਅਣਡਿੱਠਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਚੰਡੀਗੜ੍ਹ ਤੋਂ ਅੰਤਰਰਾਸ਼ਟਰੀ ਹਵਾਈ ਉਡਾਨਾ ਚਲਾਉਣ ਲਈ ਬਹੁਤ ਉਤਾਵਲੀ ਹੈ ਅਤੇ ਇਸ ਸਬੰਧੀ ਚੀਫ ਸੈਕਟਰੀ ਦੇ ਪੱਧਰ ਤੇ ਅਕਸਰ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਹਨ ਪ੍ਰੰਤੂ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਦਰਪੇਸ਼ ਸਮੱਸਿਆਵਾਂ ਨੂੰ ਸੁਲਝਾਉਣ ਲਈ ਅਤੇ ਇਥੋਂ ਬੰਦ ਹੋਈਆਂ ਉਡਾਨਾਂ ਨੂੰ ਦੁਬਾਰਾ ਚਾਲੂ ਕਰਾਉਣ ਲਈ ਅੱਜ ਤੱਕ ਕਦੀ ਵੀ ਕੋਈ ਉਚ ਪੱਧਰੀ ਮੀਟਿੰਗ ਨਹੀਂ ਕੀਤੀ ਤੇ ਨਾ ਹੀ ਇਸ ਬਾਰੇ ਕੇਂਦਰ ਸਰਕਾਰ ਕੋਲ ਪਹੁੰਚ ਕੀਤੀ ਹੈ।
ਅੰਮ੍ਰਿਤਸਰ ਹਵਾਈ ਅੱਡੇ ਉਤੇ ਲੈਂਡਿੰਗ ਪਾਰਕਿੰਗ ਚਾਰਜਿਜ਼ ਘਟਾਉਣ, ਏਅਰ ਕਾਰਗੋ ਕੰਪਲੈਕਸ ਵਿਖੇ ਇਲੈਕਟਰੋਨਿਕ ਡਾਟਾ ਐਂਟਰੀ ਸਿਸਟਮ ਚਾਲੂ ਕਰਨ ਲਈ ਤੇ ਬਣ ਰਹੀ ਨਵੀਂ ਟਰਮੀਨਲ ਬਿਲਡਿੰਗ ਦੇ ਜਲਦੀ ਮੁਕੰਮਲ ਕਰਨ ਸਬੰਧੀ ਵੀ ਅੱਜ ਤੱਕ ਕੋਈ ਉਪਰਾਲਾ ਨਹੀਂ ਕੀਤਾ ਗਿਆ। ਚੰਡੀਗੜ੍ਹ ਹਵਾਈ ਅੱਡੇ ਦਾ ਪੰਜਾਬ ਨੂੰ ਫਾਇਦੇ ਦੀ ਬਜਾਏ ਨੁਕਸਾਨ ਹੀ ਹੋਣਾ ਹੈ ਇਸ ਨਾਲ ਪੰਜਾਬ ਦੀ ਸਨਅੱਤ ਬੱਦੀ (ਹਿਮਾਚਲ), ਹਰਿਆਣਾ ਵਿਖੇ ਹੋਰ ਥਾਵਾਂ ਤੇ ਸਿਫਟ ਹੋਣ ਦੀਆਂ ਹੋਰ ਸੰਭਾਵਨਾ ਬਣ ਜਾਣਗੀਆਂ। ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਚੰਡੀਗੜ੍ਹ ਪ੍ਰਸ਼ਾਸ਼ਨ ਤੇ ਹਰਿਆਣਾ ਸਰਕਾਰ ਚੰਡੀਗੜ੍ਹ ਤੋਂ ਅੰਤਰਰਾਸ਼ਟਰੀ ਉਡਾਨਾਂ ਚਾਲੂ ਕਰਾਉਣ ਲਈ ਉਨੇ ਚਿੰਤਤ ਤੇ ਉਤਾਵਲੇ ਨਹੀਂ ਹਨ, ਜਿੰਨੀ ਪੰਜਾਬ ਸਰਕਾਰ? ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਬਜਟ ਵਿੱਚ ਮੁਹਾਲੀ ਹਵਾਈ ਅੱਡੇ ਲਈ ਤਾਂ 1100 ਕਰੋੜ ਰੁਪਏ ਉਪੱਲਬਧ ਕੀਤਾ ਗਿਆ ਹੈ, ਜਦਕਿ ਅੰਮ੍ਰਿਤਸਰ ਹਵਾਈ ਅੱਡੇ ਨੂੰ ਇਕ ਧੇਲਾ ਵੀ ਨਹੀਂ ਦਿੱਤਾ ਗਿਆ। ਮੁਹਾਲੀ ਹਵਾਈ ਅੱਡੇ ਵਾਸਤੇ 300 ਏਕੜ ਜਮੀਨ ਪੰਜਾਬ ਸਰਕਾਰ ਵੱਲੋਂ ਤਿੰਨ ਚਾਰ ਮਹੀਨੇ ਵਿੱਚ 100 ਕਰੋੜ ਰੁਪਏ ਪ੍ਰਤੀ ਏਕੜ ਦੇ ਹਿਸਾਬ 450 ਕਰੋੜ ਦੀ ਖਰੀਦ ਕਰਕੇ ਕੇਂਦਰ ਸਰਕਾਰ ਦੇ ਹਵਾਲੇ ਕਰ ਦਿੱਤੀ ਹੈ, ਲੇਕਿਨ ਅੰਮ੍ਰਿਤਸਰ ਹਵਾਈ ਅੱਡੇ ਵਾਸਤੇ ਸਿਰਫ 44 ਏਕੜ ਜਮੀਨ, ਜਿਸਦੀ ਕੀਮਤ ਕੇਵਲ 20-22 ਕਰੋੜ ਹੈ, ਪੰਜਾਬ ਸਰਕਾਰ ਪਿਛਲੇ ਦੋ ਸਾਲ ਤੋਂ ਪ੍ਰਾਪਤ ਨਹੀਂ ਕਰ ਰਹੀ। ਇਹ ਵੀ ਸ਼ੰਕਾ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਅੰਮ੍ਰਿਤਸਰ ਤੋਂ ਬੰਦ ਹੋਈਆਂ ਉਡਾਨਾਂ ਨੂੰ ਚੰਡੀਗੜ੍ਹ ਤੋਂ ਚਾਲੂ ਕਰਾਉਣ ਲਈ ਜੋਰ ਪਾ ਰਹੀ ਹੈ। ਕੀ ਪੰਜਾਬ ਸਰਕਾਰ ਚੰਡੀਗੜ੍ਹ ਹਵਾਈ ਅੱਡੇ ਨੂੰ ਚਾਲੂ ਕਰਨ ਲਈ ਅੰਮ੍ਰਿਤਸਰ ਹਵਾਈ ਅੱਡੇ ਨੂੰ ਫੇਲ ਕਰਨਾ ਚਾਹੁੰਦੀ ਹੈ? ਕੀ ਅੰਮ੍ਰਿਤਸਰ ਪੰਜਾਬ ਵਿੱਚ ਨਹੀਂ ਹੈ ਅਤੇ ਇਹ ਹਵਾਈ ਅੱਡਾ ਪੰਜਾਬ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ? ਮ੍ਯੰਚ ਦੇ ਆਗੂਆਂ ਨੇ ਸ੍ਰ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਜੀ ਨੂੰ ਬੇਨਤੀ ਕੀਤੀ ਹੈ ਕਿ ਉਹ ਅੰਮ੍ਰਿਤਸਰ ਹਵਾਈ ਅੱਡੇ ਤੋਂ ਬੰਦ ਪਈਆਂ ਉਡਾਨਾਂ ਦੁਬਾਰਾ ਚਾਲੂ ਕਰਾਉਣ ਲਈ ਉਪਰਾਲੇ ਕਰਨ ਤੇ ਅੰਮ੍ਰਿਤਸਰ ਹਵਾਈ ਅੱਡੇ ਦੀਆਂ ਸਮੱਸਿਆਵਾਂ ਦੇ ਹੱਲ ਲਈ ਕੇਂਦਰ ਸਰਕਾਰ ਕੋਲ ਤੁਰੰਤ ਮਾਮਲਾ ਉਠਾਉਣ।
Great article but it didn’t have eervtyihng-I didn’t find the kitchen sink!
yLAewS nynsfogdmjct
CpIp61 zvlywbkpunsn