ਕਬੱਡੀ ਦੇ ਪ੍ਰਸਿੱਧ ਖਿਡਾਰੀ ਸਿੰਦੇ ਅਮਲੀ ਦਾ ਇੰਗਲੈਂਡ ਵਿਚ ਗੋਲੀ ਮਾਰ ਕੇ ਕਤਲ

ਵੁਲਵਰਹੈਪਟਨ, ਇੰਗਲੈਂਡ (ਪਰਮਜੀਤ ਸਿੰਘ ਬਾਗੜੀਆ )- ਬੀਤੀ ਅੱਧੀ ਰਾਤ ਇਥੇ ਇੰਗਲੈਂਡ ਦੇ ਸ਼ਹਿਰ ਵੁਲਵਰਹੈਪਟਨ ਵਿਖੇ ਕਬੱਡੀ ਦੇ ਸਾਬਕਾ ਖਿਡਾਰੀ ਸਿ਼ੰਦੇ ਅਮਲੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਕਾਤਲਾਂ ਨੇ ਸਿ਼ੰਦੇ ‘ਤੇ ਗੋਲੀ ਬਿਲਕੁਲ ਨੇੜਿੳਂ ਚਲਾਈ ਜਿਸ ਨਾਲ ਉਸਦੀ ਹਸਪਤਾਲ ਪਹੁੰਚਦਿਆਂ ਹੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਕਾਤਲਾਂ ਜੋ ਗਿਣਤੀ ਵਿਚ 4-5 ਦੱਸੇ ਗਏ ਹਨ ,ਨੇ ਸਿ਼ੰਦੇ ਨੂੰ ਉਸ ਸਮੇਂ ਗੋਲੀ ਮਾਰੀ ਜਦੋਂ ਸਿ਼ੰਦਾ ਰਾਤ 12 ਵਜੇ ਤੋਂ ਬਾਅਦ ਆਪਣੀ ਪੱਬ ਨੂੰ ਬੰਦ ਕਰਕੇ ਘਰ ਨੂੰ ਜਾਣ ਦੀ ਤਿਆਰੀ ਵਿਚ ਸੀ। ਸਿ਼ੰਦੇ ਦੇ ਕਤਲ ਦੀ ਖਬਰ ਇੰਗਲੈਂਡ ਵਿਚ ਜੰਗਲ ਦੀ ਅੱਗ ਵਾਂਗ ਫੈਲ ਗਈ। ਇਸ ਅਣਕਿਆਸੀ ਘਟਨਾ ਦੇ ਵੇਰਵੇ ਜਾਨਣ ਲਈ ਕਬੱਡੀ ਪ੍ਰੇਮੀ ਪੰਜਾਬ, ਕੈਨੇਡਾ ਤੇ ਅਮਰੀਕਾ ਸਮੇਤ ਪੂਰੇ ਯੂਰਪ ਤੋਂ ਇੰਗਲੈਂਡ ਫੋਨ ਕਰਦੇ ਰਹੇ।

ਪੰਜਾਬ ਵਿਚ ਜਿ਼ਲਾ ਗੁਰਦਾਸਪੁਰ ਦੇ ਪਿੰਡ ਕੈਲੇ ਕਲਾਂ ਦਾ ਜੰਮਪਲ ਸਵਿੰਦਰ ਸਿੰਘ ਬਾਠ ਸਪੋਰਟਸ ਕਾਲਜ ਜਲੰਧਰ ਦਾ ਵਿਦਿਆਰਥੀ ਰਿਹਾ ਤੇ ਉਸਨੇ 1984 ਤੋਂ 86 ਤੱਕ ਪੰਜਾਬ ਪੁਲੀਸ ਦੀ ਨੌਕਰੀ ਕੀਤੀ। 1986 ਤੋਂ ਉਹ ਇੰਗਲੈਂਡ ਖੇਡਣ ਆਇਆ ਇਥੋਂ ਦਾ ਹੀ ਹੋ ਕੇ ਰਹਿ ਗਿਆ। ਇਹ ਇਤਫਾਕ ਦੀ ਗੱਲ ਹੀ ਹੈ ਕਿ ਇੰਗਲੈਂਡ ਦੀ ਧਰਤੀ ਤੇ ਹੀ ਉਹ ਸਿੰਦੇ ਅਮਲੀ ਵਜੋਂ ਮਸ਼ਹੂਰ ਹੋਇਆ ਤੇ ਅਤੇ ਇਸੇ ਧਰਤੀ ਤੇ ਅਣਿਆਈ ਮੌਤ ਮਾਰਿਆ ਗਿਆ। ਉਹ ਆਪਣੀ ਪਤਨੀ ,ਤਿੰਨ ਧੀਆਂ ਤੇ ਇਕ ਪੁੱਤਰ ਨੂੰ ਰੋਂਦਾ ਵਿਲਕਦਾ ਛੱਡ ਗਿਆ। ਬਰਤਾਨਵੀ ਪੁਲੀਸ ਨੇ ਇਸ ਕਤਲ ਦੇ ਸਬੰਧ ਵਿਚ ਇਕ ਲੜਕੀ ਸਮੇਤ ਚਾਰ ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ ਹੈ। ਇੰਨਾ ਜਰੂਰ ਪਤਾ ਲੱਗਿਆ ਹੈ ਕਿ ਸਿ਼ੰਦੇ ਨੂੰ ਮਾਰਨ ਵਾਲੇ ਸਾਰੇ  ਪੰਜਾਬੀ ਨੌਜਵਾਨ ਹੀ ਹਨ।ਇੰਗਲੈਂਡ ਦੇ ਚਲ ਰਹੇ ਖੇਡ ਸੀਜਨ ਦੌਰਾਨ ਸਿ਼ੰਦਾ ਅਮਲੀ ਸਿੱਖ ਟੈਂਪਲ ਵੁਲਵਰਹੈਪਟਨ ਕਬੱਡੀ ਕਲੱਬ ਦਾ ਪ੍ਰਮੋਟਰ ਤੇ ਸਪੋਟਰ ਸੀ।

ਅੱਜ ਸਿ਼ੰਦੇ ਦੇ ਘਰ ਕਬੱਡੀ ,ਪ੍ਰਮੋਟਰ,  ਖੇਡ ਪ੍ਰੇਮੀ ਤੇ ਵੱਡੀ ਗਿਣਤੀ  ਵਿਚ ਲੋਕ ਉਸਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪੁੱਜੇ ਹੋਏ ਸਨ। ਮੌਕੇ ਤੇ ਮੌਜੂਦ ਬਹਾਦਰ ਸਿੰਘ ਸ਼ੇਰਗੱਲ ਜਨਰਲ ਸਕੱਤਰ ਤੇ ਲਹਿੰਬਰ ਸਿੰਘ ਲਿੱਧੜ ਪ੍ਰਧਾਨ ਇੰਗਲੈਂਡ ਕਬੱਡੀ ਫੈਡਰੇਸ਼ਨ,ਚੇਅਰਮੈਨ ਸਤਿੰਦਰਪਾਲ ਸਿੰਘ ਗੋਲਡੀ ਤੇ ਸਾਬਕਾ ਖਿਡਾਰੀ ਭਜੀ ਖੀਰਾਂਵਾਲੀ,ਮੋਹਣਾ ਕਾਲਾਸੰਘਿਆ ਤੇ ਨਛੱਤਰ ਸਿੰਘ ਥਿਆੜਾ,ਲਹਿੰਬਰ ਸਿੰਘ ਕੰਧੋਲਾ,ਬਲਵਿੰਦਰ ਸਿੰਘ ਚੱਠਾ,ਮੇਜਰ ਗਾਖਲ ਨੇ ਇਸ ਕਤਲ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

This entry was posted in ਸਰਗਰਮੀਆਂ.

One Response to ਕਬੱਡੀ ਦੇ ਪ੍ਰਸਿੱਧ ਖਿਡਾਰੀ ਸਿੰਦੇ ਅਮਲੀ ਦਾ ਇੰਗਲੈਂਡ ਵਿਚ ਗੋਲੀ ਮਾਰ ਕੇ ਕਤਲ

  1. harman says:

    buraaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaa so sad yaar.

Leave a Reply to harman Cancel reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>