ਯਾਦ ਚ ਤੂੰ ਸੀ ਹੱਥਾਂ ਚ ਤੇਰੇ ‘ਕਰਾਰਾਂ ਦਾ ਥਾਲ ਸੀ
ਇੱਕ ਤੂੰ ਤੇ ਤੇਰਾ ਵਜੂਦ ਮੇਰੀਆਂ ਪੈੜਾਂ ਦੇ ਨਾਲ ਸੀ
ਉਮਰ ਦਾ ਖੌਫ਼ ਜੇਹਾ ਰਿਹਾ ਦਿੱਲ ਨੇੜੇ ਤੜਫ਼ਦਾ
ਦੂਰ ਰਹਿ ਤੈਨੂੰ ਪਤਾ ਨਹੀਂ ਸਾਡਾ ਕਿੰਨਾ ਖਿਆਲ ਸੀ
ਜਗਦਾ ਦੀਪਕ ਬੁਝ ਗਿਆ ਜੁੰਗਨੂ ਨੂੰ ਦੇਖ ਕੇ
ਖ਼ਤ ਵਿਚ ਸਜਾ ਕੇ ਘੱਲਿਆ ਕਿਸੇ ਨਵਾਂ ਸਾਲ ਸੀ
ਪੈਰੀਂ ਛਾਲੇ ਰਾਹ ਵਿਯੋਗ ਫੋਲਦੇ ਰਹੇ ਥਲ
ਤੇਰੇ ਹੀ ਸਾਹਾਂ ਵਿਚ ਗੀਤਾਂ ਦਾ ਕਾਲ ਸੀ
ਸੀਨੇ ਚ ਕਈ ਮਰ ਗਏ ਕੋਪਲਾਂ ‘ਚੋਂ ਜਾਗੇ ਫੁੱਲ
ਸਿਖ਼ਰ ਦੁਪਹਿਰਾਂ ਵਾਂਗ ਸਾਡਾ ਇਹ ਹਾਲ ਸੀ
ਆਂਦਰਾਂ ਦੇ ਧਾਗੇ ਮੁੱਕ ਗਏ ਯਾਦਾਂ ਪਰੋਦਿਆਂ
ਰੀਝ ਮਿਲਣ ਦੀ ਹਿੱਕ ਚ ਪੋਟਿਆਂ ਚ ਤੇਰਾ ਖਿਆਲ ਸੀ
ਰਾਹਾਂ ਤੋਂ ਹੀ ਪੁੱਛਦੇ ਰਹੇ ਤੇਰੇ ਪਿੰਡ ਦਾ ਰਾਹ
ਹੱਥਾਂ ਵਿਚ ਕੁਮਲਾ ਗਿਆ ਜੋ ਗੁਲਾਬ ਲਾਲ ਸੀ
nice