ਮਰ ਗਈ ਮੁਹੱਬਤ ਦਾ ਖ਼ਾਬ ਹਾਂ
ਬੇਸੁਰ ਹੋਈ ਕੋਈ ਰਬਾਬ ਹਾਂ
ਰੰਗਾਂ ਚ ਸੀ ਤਰਦਾ ਮਹਿਕਦਾ
ਮੁਰਝਾਇਆ ਸੂਹਾ ਗੁਲਾਬ ਹਾਂ
ਵਿਚ ਡੁੱਬਿਆ ਟੀਕੇ ਪੁੜੀਆਂ ਦੇ
ਸੋਹਣੀ ਦਾ ਓਹੀ ਚਨਾਬ ਹਾਂ
ਮਰ ਜਾਂਦੀ ਰੀਝ ਜਿੱਥੇ ਜੰਮਦੀ
ਰੋਂਦੀ ਕੁੱਖ ਦੀ ਨਵੀਂ ਕਿਤਾਬ ਹਾਂ
ਅੱਧ-ਫੁੱਟਿਆ ਸਾਹਾਂ ਦਾ ਗੀਤ ਹਾਂ
ਤਰਜ਼ ਲੱਭਦਾ ਗੀਤ ਦੀ ਸਾਜ ਹਾਂ
ਕਦੇ ਖੇਡਦਾ ਸਾਂ ਅੰਬਰੀਂ ਚੰਦ ਨਾਲ
ਹੋਇਆ ਘਰ ਬੇਬੱਸ ਪੰਜਾਬ ਹਾਂ
ਮੈਂ ਸ਼ਮਸ਼ੀਰ ਹਾਂ ਗੋਬਿੰਦ ਬੰਦੇ ਦੀ
ਤੇ ਓਹਨਾਂ ਦੇ ਮੱਥੇ ਦਾ ਖ਼ਾਬ ਹਾਂ
ਤੁਸੀਂ ਭੁੱਲ ਗਏ ਜੇੜੇ ਨਾਨਕ ਨੂੰ
ਮੈਂ ਓਹਦਾ ਸ਼ਬਦ ਰਬਾਬ ਹਾਂ
Very nice poem.Keep writing.Welldone.
kind regards.