ਨਵੀਂ ਦਿੱਲੀ- ਟਰੇਨਾਂ ਵਿੱਚ ਈ-ਟਿਕਟ ਨਾਲ ਸਫ਼ਰ ਕਰਨ ਵਾਲਿਆਂ ਨੂੰ ਹੁਣ ਜੇਬ ਘੱਟ ਢਿੱਲੀ ਕਰਨੀ ਪਵੇਗੀ। ਸਲੀਪਰ ਅਤੇ ਏਸੀ ਕਲਾਸ ਵਿੱਚ ਬੁਕਿੰਗ ਕਰਵਾਉਣ ਵਾਲਿਆਂ ਨੂੰ ਹੁਣ ਸਰਵਿਸ ਫੀਸ ਘੱਟ ਦੇਣੀ ਪਵੇਗੀ ਕਿਉਂਕਿ ਰੇਲਵੇ ਵਿਭਾਗ ਹੁਣ ਖੁਦ ਹੀ ਈ-ਟਿਕਟਾਂ ਦੀ ਵਿਕਰੀ ਕਰਨ ਜਾ ਰਿਹਾ ਹੈ। ਜਿਸ ਨਾਲ ਯਾਤਰੀਆਂ ਨੂੰ ਸੁਵਿਧਾ ਮਿਲੇਗੀ ਅਤੇ ਦਲਾਲਾਂ ਤੇ ਵੀ ਸ਼ਿਕੰਜਾ ਕਸਿਆ ਜਾਵੇਗਾ।
ਇਸ ਸਮੇਂ ਈ-ਟਿਕਟਾਂ ਦੀ ਵਿਕਰੀ ਦਾ ਜਿੰਮਾ ਆਈਆਰਸੀਟੀਸੀ ਦੇ ਕੋਲ ਹੈ। ਈ-ਟਿਕਟ ਵਿੱਚ ਸਲੀਪਰ ਕਲਾਸ ਵਿੱਚ ਦਸ ਰੁਪੈ ਅਤੇ ਏਸੀ ਕਲਾਸ ਵਿੱਚ 20 ਰੁਪੈ ਪ੍ਰਤੀ ਟਿਕਟ ਦੇ ਹਿਸਾਬ ਨਾਲ ਸੇਵਾ ਫੀਸ ਲਈ ਜਾ ਰਹੀ ਹੈ। ਰੇਲਵੇ ਦੇ ਇੱਕ ਉਚ ਅਧਿਕਾਰੀ ਦਾ ਕਹਿਣਾ ਹੈ ਕਿ ਦਲਾਲਾਂ ਦਾ ਨੈਟਵਰਕ ਖਤਮ ਕਰ ਦਿੱਤਾ ਜਾਵੇਗਾ। ਰੇਲਵੇ ਦੁਆਰਾ ਹੁਣ ਸਲੀਪਰ ਕਲਾਸ ਵਿੱਚ ਪੰਜ ਰੁਪੈ ਅਤੇ ਏਸੀ ਕਲਾਸ ਲਈ ਦਸ ਰੁਪੈ ਹੀ ਫੀਸ ਲਗੇਗੀ। ਯਾਤਰੀਆਂ ਨੂੰ ਯੂਜਰ ਆਈਡੀ ਅਤੇ ਪਾਸਵਰਡ ਦਿੱਤਾ ਜਾਵੇਗਾ । ਇਸ ਨਾਲ ਉਹ ਅੱਠ ਵਾਰ ਟਿਕਟ ਬੁੱਕ ਕਰਵਾ ਸਕਣਗੇ। ਇਸ ਦੀ ਵਰਤੋਂ ਟਰੈਵਲ ਏਜੰਟ ਅਤੇ ਹੋਰ ਸੰਗਠਨ ਨਹੀਂ ਕਰ ਸਕਣਗੇ।
A good effort to grab out agent’s MANMANI.