ਅੰਮ੍ਰਿਤਸਰ, ਅਗਸਤ- ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਪੰਜਾਬ ਸਰਕਾਰ ਦੀ ਵੈਬਸਾਇਡ ਨੂੰ ਕੈਨੇਡਾ ਤੇ ਭਾਰਤ ਸਰਕਾਰ ਦੀਆਂ ਵੈਬ ਸਾਇਟਾਂ ਵਾਂਗ ਮਿਆਰੀ ਬਨਾਉਣ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਤੇ ਕੈਬਨਿਟ ਮੰਤਰੀ ਸ੍ਰ: ਬਿਕਰਮ ਸਿੰਘ ਮਜੀਠੀਆ ਨੂੰ ਲਿਖੇ ਪੱਤਰ ਵਿੱਚ ਮੰਚ ਆਗੂ ਨੇ ਕਿਹਾ ਕਿ ਪੰਜਾਬ ਦੀ ਵੈਬਸਾਇਟ ਉਪਰ ਪੰਜਾਬ ਦੇ ਗਵਰਨਰ, ਮੁੱਖ ਮੰਤਰੀ, ਮੰਤਰੀਆਂ, ਚੀਫ਼ ਪਾਰਲੀਮੈਂਟਰੀ ਸੈਕਟਰੀਆਂ, ਵਿਧਾਇਕਾਂ ਤੇ ਬਹੁਤ ਸਾਰੇ ਅਫ਼ਸਰਾਂ ਦੀ ਕੋਈ ਵੀ ਈ-ਮੇਲ ਆਈ ਨਹੀਂ ਦਿੱਤੀ ਗਈ ਜੋ ਕਿ ਅਜੋਕੇ ਯੁਗ ਵਿਚ ਬਹੁਤ ਜ਼ਰੂਰੀ ਹੈਂ । ਭਾਰਤ ਸਰਕਾਰ ਦੇ ਰਾਸ਼ਟਰਪਤੀ ਦੀ ਵੈਬਸਾਇਟ ਉਪਰ ਹੈਲਪ ਲਾਇਨ ਦਿੱਤੀ ਗਈ ਹੈ, ਜਿਸ ਵਿੱਚ ਕੋਈ ਵੀ ਵਿਅਕਤੀ ਸਿੱਧੇ ਔਨ ਲਾਈਨ ਮੌਕੇ ‘ਤੇ ਹੀ ਵੱਖ-ਵੱਖ ਵਿਭਾਗਾਂ ਨੂੰ ਸ਼ਿਕਾਇਤਾਂ ਭੇਜ ਸਕਦਾ ਹੈ। ਭਾਰਤ ਸਰਕਾਰ ਦੀ ਵੈਬਸਾਇਟ ਉਪਰ ਰਾਸ਼ਟਰਪਤੀ ਦੀ ਹੈਲਪ ਲਾਇਨ ਹੈ, ਜਿਸ ਵਿੱਚ ਤੁਸੀਂ ਸਿੱਧੇ ਕੋਈ ਵੀ ਪੱਤਰ ਜਾਂ ਸ਼ਿਕਾਇਤ ਮੌਕੇ ‘ਤੇ ਹੀ ਪਾ ਸਕਦੇ ਹੋ ਤੇ ਤੁਹਾਨੂੰ ਇਸ ਦਾ ਨੰਬਰ ਮਿਲ ਜਾਂਦਾ ਹੈ, ਜਿਸ ਦੀ ਸਹਾਇਤਾ ਨਾਲ ਪਤਾ ਲੱਗ ਜਾਂਦਾ ਹੈ ਕਿ ਤੁਹਾਡੀ ਸ਼ਿਕਾਇਤ/ਪੱਤਰ ਕਿਸ ਵਿਭਾਗ ਨੂੰ ਭੇਜਿਆ ਗਿਆ ਹੈ।ਇਸੇ ਤਰ੍ਹਾਂ ਭਾਰਤ ਸਰਕਾਰ ਨੇ ਵੈਬ ਸਾਇਟ ਉਪਰ ਇਕ ਹੈਲਪ ਲਾਇਨ ਬਣਾਈ ਹੋਈ ਜਿਸ ਉਪਰ ਵਖ ਵਖ ਵਿਭਾਗਾਂ ਦੇ ਅਧਿਕਾਰੀਆਂ ਦੇ ਈ ਮੇਲ ਪਤੇ ਦਿੱਤੇਹੋਇ ਹਨ ਜਿਨ੍ਹਾਂ ਨੂੰ ਤੁਸੀਂ ਆਪਣੀਆਂ ਸ਼ਕਾਇਤਾਂ ਤੇ ਪੱਤਰ ਸਿੱਧੇ ਈ ਮੇਲ ਕਰ ਸਕਦੇ ਹੋ ,ਤੁਹਾਨੂੰ ਡਾਕ ਰਾਹੀਂ ਪੱਤਰ ਭੇਜਣ ਦੀ ਲੋੜ ਨਹੀਂ।
ਪੰਜਾਬ ਦੀ ਵੈਬਸਾਇਟ ਉਪਰ ਕੇਵਲ ਵਿਧਾਇਕਾਂ ਦੇ ਨਾਂ ਹੀ ਦਿੱਤੇ ਗਏ ਹਨ। ਉਨ੍ਹਾਂ ਦੇ ਈ-ਮੇਲ, ਫੋਨ ਨੰਬਰ, ਮਿਲਣ ਦਾ ਪਤਾ ਕੋਈ ਨਹੀਂ ਦਿੱਤਾ ਗਿਆ। ਇਸ ਦੇ ਟਾਕਰੇ ‘ਤੇ ਕੈਨੇਡਾ ਦੇ ਅਨਟਾਰਿਓ ਸੂਬੇ ਜਿਸ ਵਿੱਚ ਟੋਰਾਂਟੋ ਆਉਂਦਾ ਹੈ, ਦੀ ਵੈਬਸਾਇਟ ਉਪਰ ਹਰੇਕ ਵਿਧਾਇਕ ਦੀ ਈ-ਮੇਲ, ਫੋਨ ਨੰਬਰ, ਫੈਕਸ ਤੇ ਪਤਾ ਦਿੱਤਾ ਗਿਆ ਹੈ । ਡਾ. ਗੁਮਟਾਲਾ ਨੇ ਆਪਣੇ ਪੱਤਰ ਵਿੱਚ ਭਾਰਤ ਤੇ ਕੈਨੇਡਾ ਸਰਕਾਰ ਦੀ ਵੈਬਸਾਇਟਾਂ ਦੇ ਲਿੰਕ ਸਹਾਇਤਾ ਲਈ ਦਿੱਤੇ ਹੋਏ ਹਨ।
ਬਹੁਤ ਚੰਗਾ ਲਿਖਿਆ ਹੈ।ਪੰਜਾਬ ਸਰਕਾਰ ਪਹਿਲੀ ਸੇਵਾ ਦਾ ਅਧਿਕਾਰ ਦੇਣ ਦਾ ਦਾਵਾ ਕਰਦੀ ਹੈ।ਕੇਵਲ ਅਦਿਕਾਰ ਅਧੀਨ ਆਈਆਂ ਸੇਵਾਵਾਂ ਹੀ ਨਹੀਂ ਸਾਰੀਆ ਸੇਵਾਵਾਂ ਲਈ ਹੈਲਪਲਾਈਨ ਤਾਂ ਅਸਾਨ ਤਰੀਕਿਆਂ ਰਾਹੀ ਪਹੁੰਚ ਯੋਗ ਹੋਣੀ ਚਾਹਿਦੀ ਹੈ।ਸ਼ਿਕਾੲਤਾਂ ਦਾ ਰਜਿਸਟਰੇਸ਼ਨ ਨੰ: ਵੀ ਇੰਟਰਨੈਟ ਸਿਸਟਮ ਤੌਂ ਹੀ ਮਿਲ ਜਾਣਾ ਚਾਹੀਦਾ ਹੈ ਤਾਂ ਜੁ ਕਿਸੇ ਵੀ ਤਰੀਕੇ ਨਾਲ ਸ਼ਿਕਾਇਤ/ਸੁਝਾਵ ਦਾ ਪਿੱਛਾ ਕਰਨਾ ਅਸਾਨ ਤੇ ਕਾਰਗ਼ਰ ਹੋ ਸਕੇ।