ਨਵੀਂ ਦਿੱਲੀ- ਭਾਜਪਾ ਵਿੱਚ ਅੰਦਰੂਨੀ ਲੜਾਈ ਫਿਰ ਤੋਂ ਜੋਰ ਸ਼ੋਰ ਨਾਲ ਵੱਧ ਰਹੀ ਹੈ। ਗੜਕਰੀ ਤੋਂ ਅਸਤੀਫ਼ਾ ਮੰਗਣ ਵਾਲੇ ਯਸ਼ਵੰਤ ਸਿਨਹਾ ਦੇ ਖਿਲਾਫ਼ ਰਾਜਧਾਨੀ ਦਿੱਲੀ ਵਿੱਚ ਪੋਸਟਰ ਲਗਾਏ ਗਏ ਹਨ। ਇਨ੍ਹਾਂ ਪੋਸਟਰਾਂ ਵਿੱਚ ਯਸ਼ਵੰਤ ਸਿਨਹਾ ਨੂੰ ਘੋਟਾਲਿਆਂ ਦਾ ਸਰਦਾਰ ਵਿਖਾਇਆ ਗਿਆ ਹੈ।
ਦਿੱਲੀ ਸ਼ਹਿਰ ਵਿੱਚ ਲਗਾਏ ਗਏ ਪੋਸਟਰਾਂ ਵਿੱਚ ਇਹ ਕਿਹਾ ਗਿਆ ਹੈ ਕਿ ਯਸ਼ਵੰਤ ਸਿਨਹਾ ਨੇ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਇਹ ਵੀ ਕਿਹਾ ਗਿਆ ਹੈ ਕਿ ਉਹ ਆਪਣਾ ਕਾਲਾ ਇਤਿਹਾਸ ਭੁੱਲ ਗਏ ਹਨ। ਪੋਸਟਰ ਵਿੱਚ ਯਸ਼ਵੰਤ ਨੂੰ ਖਾਣਪੀਣ ਵਾਲਾ ਆਗੂ ਦੱਸਿਆ ਗਿਆ ਹੈ।ਇਨ੍ਹਾਂ ਪੋਸਟਰਾਂ ਦੇ ਸਬੰਧ ਵਿੱਚ ਸਿਨਹਾ ਦਾ ਕਹਿਣਾ ਹੈ ਕਿ ਜਿਸਨੇ ਵੀ ਇਹ ਪੋਸਟਰ ਲਗਾਏ ਹਨ,ਉਸ ਨੂੰ ਸਾਹਮਣੇ ਆਉਣਾ ਚਾਹੀਦਾ ਹੈ। ਬੇਨਾਮ ਵਿਅਕਤੀ ਨਾਲ ਕਿਸ ਤਰ੍ਹਾ ਬਹਿਸ ਕੀਤੀ ਜਾ ਸਕਦੀ ਹੈ।
ਯਸ਼ਵੰਤ ਸਿਨਹਾ ਨੇ ਹਾਲ ਹੀ ਵਿੱਚ ਭ੍ਰਿਸ਼ਟਾਚਾਰ ਦੇ ਆਰੋਪਾਂ ਵਿੱਚ ਘਿਰੇ ਬੀਜੇਪੀ ਪ੍ਰਧਾਨ ਨਿਤਿਨ ਗੜਕਰੀ ਤੋਂ ਅਸਤੀਫ਼ੇ ਦੀ ਮੰਗ ਕਰਦੇ ਹੋਏ ਕਿਹਾ ਸੀ ਕਿ ਜੋ ਲੋਕ ਸਰਵਜਨਿਕ ਹੁੰਦੇ ਹਨ, ਉਨ੍ਹਾਂ ਨੂੰ ਬੇਦਾਗ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਸੀ ਕਿ ਉਹ ਦੋਸ਼ੀ ਹਨ ਜਾਂ ਨਹੀਂ। ਇਹ ਕੋਈ ਮੁੱਦਾ ਨਹੀਂ ਹੈ, ਗੜਕਰੀ ਨੂੰ ਹਰ ਹਾਲ ਵਿੱਚ ਅਸਤੀਫ਼ਾ ਦੇਣਾ ਚਾਹੀਦਾ ਹੈ।ਪਿੱਛਲੇ ਦਿਨੀ ਜੇਠਮਲਾਨੀ ਵੀ ਗੜਕਰੀ ਦੇ ਅਸਤੀਫ਼ੇ ਦੀ ਮੰਗ ਕਰ ਚੁੱਕੇ ਹਨ।
ਚਲੋ ਇਸੇ ਬਹਾਨੇ ਇੰਨਾ ਤਾਂ ਇਹ ਆਪ ਹੀ ਮੰਨ ਗਏ ਕਿ ਬੀ.ਜੇ.ਪੀ. ਦੇ ਰਾਜ ਵਿੱਚ ਵੱਡੇ-੨ ਮੰਤਰੀਆਂ ਦੀ ਸਰਪ੍ਰਸਤੀ ਹੇਠ ਮਹਾਂਘੋਟਾਲੇ ਹੋਏ ਸਨ !
ਸੱਚ ਆਖਰ ਸਾਹਮਣੇ ਆ ਹੀ ਜਾਂਦਾ ਹੈ …