ਨਵੀਂ ਦਿੱਲੀ-ਕਰੁਣਾਨਿਧੀ ਵਲੋਂ ਸੰਪ੍ਰਗ ਸਰਕਾਰ ਦੀ ਹਿਮਇਤ ਵਾਪਸ ਲੈ ਲਏ ਜਾਣ ਤੋਂ ਬਾਅਦ ਮੁਲਾਇਮ ਸਿੰਘ ਯਾਦਵ ਨੇ ਵੀ ਕਾਂਗਰਸ ਨੂੰ ਨਖਰੇ ਵਿਖਾਉਣੇ ਸ਼ੁਰੂ ਕਰ ਦਿੱਤੇ ਹਨ। ਸਪਾ ਪ੍ਰਧਾਨ ਮੁਲਾਇਮ ਸਿੰਘ ਯਾਦਵ ਨੇ ਕਾਂਗਰਸੀ ਕੇਂਦਰੀ ਮੰਤਰੀ ਬੇਨੀ ਪ੍ਰਸਾਦ ਵਰਮਾ ਨੇ ਅਸਤੀਫੇ ਦੀ ਮੰਗ ਰੱਖ ਦਿੱਤੀ ਹੈ।
ਵਰਮਾ ਵਲੋਂ ਦੋ ਦਿਨ ਪਹਿਲਾਂ ਦਿੱਤੇ ਗਏ ਆਪਣੇ ਬਿਆਨ ਸਬੰਧ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਪਰੰਤੂ ਮੁਲਾਇਮ ਸਿੰਘ ਯਾਦਵ ਨੂੰ ਇਸ ਨਾਲ ਤੱਸਲੀ ਨਹੀਂ ਹੈ। ਕਾਂਗਰਸ ਸਰਕਾਰ ਨੂੰ ਹਿਮਾਇਤ ਦੇਣ ਸਬੰਧੀ ਫ਼ੈਸਲਾ ਕਰਨ ਬਾਰੇ ਮੁਲਾਇਮ ਸਿੰਘ ਯਾਦਵ ਨੇ ਸਵੇਰੇ ਨੌ ਵਜੇ ਸਾਂਸਦਾਂ ਦੀ ਮੀਟਿੰਗ ਸੱਦੀ ਹੈ ਜਿਸ ਤੋਂ ਬਾਅਦ ਹੀ ਕੋਈ ਫ਼ੈਸਲਾ ਲਿਆ ਜਾਵੇਗਾ।
ਦ੍ਰਮੁਕ ਵਲੋਂ ਹਿਮਾਇਤ ਵਾਪਸ ਲੈ ਲਏ ਜਾਣ ਤੋਂ ਬਾਅਦ ਸੰਪ੍ਰਗ ਦੀ ਗਿਣਤੀ ਘਟਕੇ ਹੁਣ ਸਿਰਫ 224 ਰਹਿ ਗਈ ਹੈ, ਪਰੰਤੂ ਇਸਨੂੰ 281 ਸਾਂਸਦਾਂ ਦੀ ਹਿਮਾਇਤ ਹਾਸਲ ਹੈ। ਇਨ੍ਹਾਂ ਵਿਚ ਬਾਹਰੋਂ ਹਿਮਾਇਤ ਕਰ ਰਹੀਆਂ ਪਾਰਟੀਆਂ ਵੀ ਸ਼ਾਮਲ ਹਨ। ਲੋਕਸਭਾ ਵਿਚ 539 ਸਾਂਸਦ ਹਨ ਅਤੇ 4 ਸੀਟਾਂ ਖਾਲੀ ਹਨ। ਬਹੁਗਿਣਤੀ ਹਾਸਲ ਕਰਨ ਲਈ ਅੱਧ ਦਾ ਅੰਕੜਾ 270 ਦਾ ਹੈ।
koi na nawan sippa