ਨਵੀਂ ਦਿੱਲੀ- 16 ਦਸੰਬਰ 2012 ਨੂੰ ਦਿੱਲੀ ਵਿੱਚ ਚਲਦੀ ਬੱਸ ਵਿੱਚ ਹੋਏ ਗੈਂਗਰੇਪ ਮਾਮਲੇ ਵਿੱਚ ਅਦਾਲਤ ਦਾ ਪਹਿਲਾ ਫੈਸਲਾ ਆ ਗਿਆ ਹੈ। ਅਦਾਲਤ ਨੇ ਗੈਂਗਰੇਪ ਦੇ ਨਾਬਾਲਿਗ ਆਰੋਪੀ ਨੂੰ ਦੋਸ਼ੀ ਕਰਾਰ ਦਿੰਦੇ ਹੋਏ 3 ਸਾਲ ਦੀ ਸਜ਼ਾ ਸੁਣਾਈ ਹੈ। ਉਸ ਉਪਰ ਹੱਤਿਆ ਅਤੇ ਗੈਂਗਰੇਪ ਸਮੇਤ 12 ਮਾਮਲਿਆਂ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਅਦਾਲਤ ਦੇ ਇਸ ਫੈਸਲੇ ਤੇ ਨਰਾਜ਼ਗੀ ਜਾਹਿਰ ਕਰਦੇ ਹੋਏ ਨਾਬਾਲਿਗ ਦੋਸ਼ੀ ਨੂੰ ਜਾਲਿਮ ਕਰਾਰ ਦਿੰਦੇ ਹੋਏ ਉਸ ਲਈ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਹੈ।
ਬਚਾਅ ਪੱਖ ਦੇ ਵਕੀਲ ਤਿਵਾਰੀ ਨੇ ਕਿਹਾ ਹੈ ਕਿ ਬੋਰਡ ਇਸ ਫੈਸਲੇ ਦੀ ਫਿਰ ਤੋਂ ਸਮੀਖਿਆ ਕਰਕੇ ਸਜ਼ਾ ਨੂੰ ਹੋਰ ਵੀ ਘੱਟ ਕਰ ਸਕਦਾ ਹੈ। ਦੋਸ਼ੀ ਨੂੰਜਿਸ ਦਿਨ ਤੋਂ ਸੁਧਾਰ ਗ੍ਰਹਿ ਭੇਜਿਆ ਗਿਆ ਹੈ, ਉਸ ਦਿਨ ਤੋਂ ਹੀ ਸਜ਼ਾ ਦੀ ਸ਼ੁਰੂਆਤ ਮੰਨੀ ਜਾਵੇਗੀ। ਰੇਪ ਵਿਕਿਟਮ ਦੀ ਮਾਂ ਇਸ ਫੈਸਲੇ ਤੇ ਨਾਂਖੁਸ਼ ਹੈ। ਉਸ ਨੇ ਕਿਹਾ ਕਿ 3 ਸਾਲ ਦੀ ਸਜ਼ਾ ਦੇਣ ਤੋਂ ਚੰਗਾ ਤਾਂ ਇਹ ਸੀ ਕਿ ਉਸ ਨੂੰ ਛੱਡ ਹੀ ਦਿੰਦੇ। ਉਸ ਅਨੁਸਾਰ ਨਾਬਾਲਿਗ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ।ਬਚਾਅ ਪੱਖ ਨੇ ਇਹ ਦਲੀਲ ਦਿੱਤੀ ਕਿ ਪੁਲਿਸ ਦੇ ਕੋਲ ਗੰਭੀਰ ਆਰੋਪਾਂ ਨੂੰ ਸਾਬਿਤ ਕਰਨ ਦਾ ਕੋਈ ਵੀ ਮੈਡੀਕਲ ਰਿਕਾਰਡ ਨਹੀਂ ਹੈ। ਬੱਸ ਵਿੱਚ ਵੀ ਆਰੋਪੀ ਦੇ ਕੋਈ ਵੀ ਫਿੰਗਰ ਪ੍ਰਿੰਟ ਨਹੀਂ ਮਿਲੇ ਅਤੇ ਉਸ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਹੈ। ਆਰੋਪੀ ਮੁਕੇਸ਼ ਨੇ ਆਪਣੇ ਬਿਆਨ ਵਿੱਚ ਇਨ੍ਹਾਂ ਸੱਭ ਦੇ ਬੱਸ ਵਿੱਚ ਮੌਜੂਦ ਹੋਣ ਦੀ ਗੱਲ ਮੰਨੀ ਸੀ।
KANOON DAANIO ESS THARA TAA KANOON TU BHAROSA UTH JAAGA…… JE ESS THARHA HOGYA FAIR….???????????????????