ਵਾਸ਼ਿੰਗਟਨ- ਅਮਰੀਕੀ ਸਰਕਾਰ ਗੰਭੀਰ ਸੰਕਟ ਵਿੱਚ ਫਸ ਗਈ ਹੈ। ਰਾਸ਼ਟਰਪਤੀ ਬਰਾਕ ਓਬਾਮਾ ਅਤੇ ਵਿਰੋਧੀ ਧਿਰ ਰੀਪਬਲੀਕਨ ਪਾਰਟੀ ਦੇ ਵਿਚਕਾਰ ਸਹਿਮਤੀ ਨਾਂ ਬਣਨ ਕਰਕੇ ਸੈਨਿਟ ਵਿੱਚ ਅਗਲੇ ਸਾਲ ਦੇ ਬਜਟ ਨੂੰ ਮਨਜੂਰੀ ਨਹੀਂ ਮਿਲੀ। ਇਸ ਕਰਕੇ ਅਮਰੀਕਾ ਵਿੱਚ 17 ਸਾਲ ਬਾਅਦ ਫਿਰ ਤੋਂ ਸ਼ਟਡਾਊਨ ਸ਼ੁਰੂ ਹੋ ਗਿਆ ਹੈ। ਫੈਡਰਲ ਸਰਕਾਰ ਦੇ ਗੈਰ-ਜਰੂਰੀ ਕੰਮਕਾਰ ਬੰਦ ਕਰ ਦਿੱਤੇ ਜਾਣਗੇ। ਇਸ ਨਾਲ ਕਈ ਸਰਕਾਰੀ ਦਫਤਰ, ਮਿਊਜ਼ੀਅਮ ਅਤੇ ਨੈਸ਼ਨਲ ਪਾਰਕ ਬੰਦ ਹੋ ਜਾਣਗੇ। ਜਿਸ ਕਾਰਨ 8 ਲੱਖ ਦੇ ਕਰੀਬ ਮੁਲਾਜ਼ਮਾਂ ਨੂੰ ਬਿਨਾਂ ਤਨਖਾਹ ਦੇ ਛੁੱਟੀ ਤੇ ਜਾਣਾ ਪੈ ਸਕਦਾ ਹੈ।
ਰਾਸ਼ਟਰਪਤੀ ਆਫਿਸ ਤੋਂ ਸੰਘੀ ਏਜੰਸੀਆਂ ਨੂੰ ਕੰਮ ਬੰਦ ਕਰਨ ਦੇ ਆਦੇਸ਼ ਭੇਜਣੇ ਸ਼ੁਰੂ ਕਰ ਦਿੱਤੇ ਗਏ ਹਨ। ਸੈਨਾ ਦੇ ਬਜਟ ਤੇ ਬੰਦ ਦਾ ਕੋਈ ਅਸਰ ਨਹੀਂ ਹੋਵੇਗਾ। ਓਬਾਮਾ ਇਸ ਲਈ ਪੂਰੀ ਤਰ੍ਹਾਂ ਨਾਲ ਰੀਪਬਲੀਕਨ ਪਾਰਟੀ ਨੂੰ ਜਿੰਮੇਵਾਰ ਠਹਿਰਾ ਰਿਹਾ ਹੈ ਪਰ ਉਸ ਦੀ ਆਪਣੀ ਪਾਰਟੀ ਦੇ ਵੀ ਕਈ ਮੈਂਬਰ ਉਸ ਦੇ ਖਿਲਾਫ਼ ਭੁਗਤ ਰਹੇ ਹਨ।
ਰਾਸ਼ਟਰਪਤੀ ਓਬਾਮਾ ਨੇ ਪ੍ਰਥੀਨਿਧੀ ਸੱਭਾ ਵਿੱਚ ਸਰਕਾਰੀ ਬਜਟ ਪੇਸ਼ ਕੀਤਾ ਸੀ ਪਰ ਵਿਰੋਧੀ ਧਿਰ ਨੇ ਇਹ ਸ਼ਰਤ ਰੱਖ ਦਿੱਤੀ ਕਿ ਜੇ ਸਰਕਾਰੀ ਖਰਚ ਨੂੰ ਤਾਂ ਹੀ ਸਹਿਮਤੀ ਦੇਣਗੇ ਜੇ ‘ਹੈਲਥ ਕੇਅਰ ਬਿੱਲ’ ਨੂੰ ਇੱਕ ਸਾਲ ਲਈ ਟਾਲ ਦਿੱਤਾ ਜਾਵੇ। ਓਬਾਮਾ ਨੇ ‘ਐਮਰਜੰਸੀ ਸਪੇਡਿੰਗ ਬਿੱਲ’ ਦੇ ਇੱਕ ਹਿੱਸੇ ਦੇ ਰੂਪ ਵਿੱਚ ‘ਹੈਲਥ ਕੇਅਰ ਬਿੱਲ’ ਵੀ ਰੱਖਿਆ ਸੀ, ਜਿਸ ਨੂੰ ਰੀਪਬਲੀਕਨ ਵੱਲੋਂ ਨਕਾਰ ਦਿੱਤਾ ਗਿਆ। ਵਿਰੋਧੀ ਧਿਰ ਨੇ ਸਪੱਸ਼ਟ ਤੌਰ ਤੇ ਇਹ ਕਹਿ ਦਿੱਤਾ ਕਿ ਓਬਾਮਾ ਜਾਂ ਤੇ ਇਸ ਕਾਨੂੰਨ ਨੂੰ ਵਾਪਿਸ ਲਵੇ ਜਾਂ ਫਿਰ ਇਸ ਤੇ ਹੋਣ ਵਾਲੇ ਖਰਚ ਲਈ ਪੈਸੇ ਨਹੀਂ ਦਿੱਤੇ ਜਾਣਗੇ। ਜਿੰਨੀ ਦੇਰ ਤੱਕ ਇਹ ਮੁੱਦੇ ਹਲ ਨਹੀਂ ਹੋ ਸਕਦੇ ਓਨੀ ਦੇਰ ਤੱਕ ਸਰਕਾਰੀ ਖਰਚ ਲਈ ਬਜਟ ਨਹੀਂ ਪਾਸ ਹੋ ਸਕਦਾ।
EH TAA HUNA HE SE…JO DUNIA JITAN TURDA HAY….US DESH DA AHIO HAAL HUNDA HAY…..JEVE U S A…………..