‘ਖ਼ੁਦ’ ਨਾਂਅ ਦਾ ਮੈ ਇੱਕ ਯਾਰ ਬਣਾਇਆ
‘ਖ਼ੁਦ’ ਨਾਲ ਹੀ ਹਰ ਪਲ ਹੱਸਾ ਖੇਡਾਂ
‘ਖ਼ੁਦ’ ਨਾਲ ਹੀ ਗਮ ਆਪਣੇ ਵੰਡਾਵਾਂ
‘ਖ਼ੁਦ’ ਤੇ ਹੀ ਹੈ ਯਕੀਨ ਬਣਾਇਆ
‘ਖ਼ੁਦ’ਨਾਂਅ ਦਾ ਮੈ ਇੱਕ ਯਾਰ ਬਣਾਇਆ
‘ਖ਼ੁਦ’ ਨਾਂਅ ਦਾ ਮੀਤ ਇੱਕ ਯਾਰ ਬਣਾਇਆ
‘ਖ਼ੁਦ’ ਨਾਲ ਹੀ ਹਰ ਪਲ ਪਾਵਾ ਬਾਤਾਂ
‘ਖ਼ੁਦ’ ਨਾਲ ਹੀ ਹਰ ਰੋਜ ਲੰਘਾਵਾਂ ਰਾਤਾਂ
‘ਖ਼ੁਦ’ ਨਾਲ ਹੀ ਸਭ ਸਜਾਵਾਂ ਸਪਨੇ
‘ਖ਼ੁਦ’ ਹੀ ਹੈ ਸਭ ਮੇਰੇ ਅਪਨੇ
‘ਖ਼ੁਦ’ਨਾਂਅ ਦਾ ਮੈ ਇੱਕ ਯਾਰ ਬਣਾਇਆ
‘ਖ਼ੁਦ’ ਨਾਂਅ ਦਾ ਮੀਤ ਇੱਕ ਯਾਰ ਬਣਾਇਆ
‘ਖ਼ੁਦ’ਲੋਕਾਂ ਵਾਂਗ ਨਾ ਦੁੱਖਾਂ ਦਾ ਮਜਾਕ ਬਣਾਵੇ
‘ਖ਼ੁਦ’ਲੋਕਾਂ ਵਾਂਗ ਨਾ ਧੋਖੇ ਦੇ ਰਸਤੇ ਬਣਾਵੇ
‘ਖ਼ੁਦ’ਨੇ ਕਿਹਾ ਮੈ ਹਾਂ ਤੇਰਾ ਪੱਕਾ ਬੇਲੀ
‘ਖੁਦ’ਨਾਲ ਹੀ ਆਪਣੇ ਦੁੱਖੜੇ ਝੇਲੀ
‘ਖੁਦ’ਤੇ ਮੈ ਸਾਥ ਨਿਭਾਉਣ ਦੇ ਕੀਤੇ ਵਾਅਦੇ
‘ਖੁਦ’ਨੂੰ ਕਿਹਾ ਲੋਕਾਂ ਵਾਂਗ ਨਾ ਤੋੜੀ ਵਾਅਦੇ
‘ਖੁਦ ਨਾਂਅ ਦਾ ਮੈ ਇੱਕ ਯਾਰ ਬਣਾਇਆ
‘ਖੁਦ ਨਾਂਅ ਦਾ ਮੀਤ ਇੱਕ ਯਾਰ ਬਣਾਇਆ।
ਖੁਦ : ਗੁਰਮੀਤ ਕੌਰ ‘ਮੀਤ
This entry was posted in ਕਵਿਤਾਵਾਂ.
If you don,t mind, you may correct like this:-
Khud loka wang na dukh da majjak udave
Khud loka wang na dhoke de raste pave
khud nal sath nibhavan de keete wahde
ahh khud kade na torri wahade
Khud ta hai mera pakka beli
khud sang mai dukhree jhali