ਬੱਚਿਆਂ ਦਾ ਦੁੱਧ ਤੇ ਗਰੀਬ ਦੀ ਰੋਟੀ ਜੰਗਾਂ ਪੀ ਜਾਂਦੀਆਂ ਨੇ-ਅਹਿਮਦ ਸਲੀਮ

ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਵੱਲੋਂ ਅੱਜ ਪਾਕਿਸਤਾਨੀ ਲੇਖਕ, ਕਵੀ ਅਤੇ ਆਲੋਚਕ ਜਨਾਬ ਅਹਿਮਦ ਸਲੀਮ ਨਾਲ ਰੂ-ਬ-ਰੂ ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਇਆ ਗਿਆ। ਇਸ ਸਮੇਂ ਪੰਜਬ ਦੇ ਗੌਰਵਸ਼ਾਲੀ ਅਦੀਬ ਦਾ ਸਨਮਾਨ ਵੀ ਕੀਤਾ ਗਿਆ। ਸਨਮਾਨ ਵਿਚ ਨਕਦ ਰਾਸ਼ੀ, ਦੋਸ਼ਾਲਾ, ਸਨਮਾਨ ਚਿੰਨ, ਕਲਮਾਂ ਦਾ ਜੋੜਾ ਅਤੇ ਪੁਸਤਕਾਂ ਦਾ ਸੈ¤ਟ ਭੇਟਾ ਕੀਤਾ ਗਿਆ। ਸਨਮਾਨ ਅਤੇ ਰੂਬਰੂ ਮੌਕੇ ਬੋਲਦਿਆਂ ਜਨਾਬ ਅਹਿਮਦ ਸਲੀਮ ਜੀ ਨੇ ਕਿਹਾ ਕਿ ਬੱਚਿਆਂ ਦੇ ਦੁੱਧ ਤੋਪਾਂ ਪੀ ਜਾਂਦੀਆਂ ਹਨ।, ਸਾਨੂੰ ਆਪਸੀ ਜੰਗਾਂ ਨੇ ਬਹੁਤ ਬਰਬਾਦ ਕੀਤਾ ਹੈ। ਉਨ੍ਹਾਂ ਯਾਦ ਕੀਤਾ ਕਿ ਮੈਂ ਸਾਅਦਤ ਹਸਨ ਮੰਟੋ, ਸਾਹਿਰ ਲੁਧਿਆਣਵੀ ਅਤੇ ਹਮੀਦ ਅਖ਼ਤਰ ਦੀ ਧਰਤੀ ਨੂੰ ਨਮਸਕਾਰ ਕਰਨ ਆਇਆ ਹਾਂ।  ਮੁਹੱਬਤ ਇਕ ਸ਼ੁਕਰੀਆ ਨਹੀਂ ਮੁਹੱਬਤ ਕਰੀ ਦੀ ਹੈ। 1947 ਵੇਲੇ ਵੀ ਦੋਹਾਂ ਪੰਜਾਬਾਂ ਵਿਚਕਾਰਲੀ ਦੀਵਾਰ ਫੈਲਦੀ ਜਾ ਰਹੀ ਹੈ। ਪਰ ਹੌਸਲੇ ਵਾਲੀ ਗੱਲ ਇਹ ਹੈ ਕਿ ਅਸੀਂ ਇਸ ਦੀਵਾਰ ਵਿਚ ਬਹੁਤ ਸਾਰੀਆਂ ਖਿੜਕੀਆਂ ਖੋਲ੍ਹ ਲਈਆਂ ਹਨ। ਉਨ੍ਹਾਂ ਆਪਣੇ ਬਚਪਣ ਬਾਰੇ ਗੱਲ ਕਰਦਿਆਂ ਦਸਿਆ ਕਿ ਪ੍ਰਾਇਮਰੀ ਸਿੱਖਿਆ ਲੈਣ ਲਈ ਵੀ ਉਨ੍ਹਾਂ ਨੂੰ ਕਿਸੇ ਪਬਲਿਸ਼ਰ ਦੀ ਦੁਕਾਨ ’ਤੇ ਨੌਕਰੀ ਕਰਨੀ ਪਈ। ਪਰ ਉਸ ਨੌਕਰੀ ਨੇ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਨਿਖਾਰਿਆ। ਅੰਤਰਰਾਸ਼ਟਰੀ ਮਸਲਿਆਂ ਸਬੰਧੀ ਬੋਲਦਿਆਂ ਉਨ੍ਹਾਂ ਕਿਹਾ ਕਿ ਯੂ.ਐਨ.ਓ. ਸਾਰਿਆਂ ਦੀ ਬੀਮਾਰ ਦਾਦੀ ਬਣੀ ਹੋਈ ਹੈ।

ਪ੍ਰਧਾਨਗੀ ਭਾਸ਼ਣ ਦਿੰਦਿਆਂ ਕੇਂਦਰੀ ਯੂਨੀਵਰਸਿਟੀ ਦੇ ਚਾਂਸਲਰ ਅਤੇ ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਸ. ਸ. ਜੌਹਲ ਨੇ ਕਿਹਾ ਕਿ ਭਾਵੇਂ ਸਰਹੱਦਾਂ ਸਾਡੇ ਮੇਲ ਮਿਲਾਪ ਵਿਚ ਵੱਡੀਆਂ ਰੁਕਾਵਟਾਂ ਹਨ ਪਰ ਜੇ ਅਸੀਂ ਨਵੀਂ ਤਕਨੀਕ ਵਰਤ ਕੇ ਇਨ੍ਹਾਂ ਮਿਲਵਰਤਨ ਕਰ ਦਈਏ ਕਿ ਸਰਹੱਦਾਂ ਦੇ ਅਰਥ ਹੀ ਖਤਮ ਹੋ ਜਾਣ ਤਾਂ ਸਾਡਾ ਮਸਲਾ ਹੱਲ ਹੋ ਸਕਦਾ ਹੈ। ਉ¤ਘੇ ਉਰਦੂ ਸਾਹਿਤਕਾਰ ਅਤੇ ਸਾਹਿਰ ਲੁਧਿਆਣਵੀ ਫ਼ਾਊਡੇਂਸ਼ਨ ਦੇ ਰੂਹੇ ਰਵਾਂ ਡਾ. ਕੇਵਲ ਧੀਰ ਹੋਰਾਂ ਨੇ ਆਪਣੀ ਹਿੰਦ ਪਾਕ ਦੋਸਤੀ ਲਈ ਪਹੁੰਚ ਦਸਦਿਆਂ ਆਪਣੇ ਸਰਕਾਰੀ ਪੱਧਰ ’ਤੇ ਯਤਨਾਂ ਦੀ ਜਾਣਕਾਰੀ ਦਿੰਦਿਆਂ ਜਨਾਬ ਅਹਿਮਦ ਸਲੀਮ ਜੀ ਨੂੰ ਜੀ ਆਇਆਂ ਆਖਿਆ।

ਸਮਾਗਮ ਦੇ ਆਰੰਭ ਵਿਚ ਪੰਜਾਬੀ ਸਾਹਿਤ ਅਕਾਡਮੀ ਦੇ ਜਨਰਲ ਸਕੱਤਰ ਡਾ. ਅਨੂਪ ਸਿੰਘ ਨੇ ਜਨਾਬ ਅਹਿਮਦ ਸਲੀਮ ਬਾਰੇ ਸੰਖੇਪ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਦੇ ਜੀਵਨ ਅਤੇ ਸਾਹਿਤਕ ਬ੍ਰਿਤਾਂਤ ਸਾਂਝੇ ਕੀਤੇ। ਉਨ੍ਹਾਂ ਇਹ ਵੀ ਦਸਿਆ ਕਿ ਸਲੀਮ ਜੀ ਹੋਰੀਂ ਆਪਣੇ ਜਵਾਨੀ ਦੇ ਸਮੇਂ ਵਿਚ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ਼ ਜੂਝਦਿਆਂ ਸਰਕਾਰੀ ਜਬਰ ਦੇ ਸ਼ਿਕਾਰ ਵੀ ਹੋਏ। ਇਸ ਮੌਕੇ ਉ¤ਘੇ ਸ਼ਾਇਰ ਸਰਦਾਰ ਪੰਛੀ ਨੇ ਇਕ ਹਿੰਦ ਪਾਕ ਦੋਸਤੀ ਨੂੰ ਸਮਰਪਿਤ ਨਜ਼ਮ ਸਾਂਝੀ ਕੀਤੀ। ਚੜ੍ਹਦੇ ਪੰਜਾਬ ਦੇ ਸ਼ਾਇਰ ਅਵਤਾਰ ਪਾਸ਼ ਦੀ ਲਿਖੀ ਕਵਿਤਾ ‘ਅਹਿਮਦ ਸਲੀਮ ਦੇ ਨਾਂ’ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਪੜ੍ਹ ਕੇ ਸੁਣਾਈ।

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਨੇ ਜਨਾਬ ਅਹਿਮਦ ਸਲੀਮ ਦੇ ਸਾਹਿਤਕ ਗੌਰਵ ਅਤੇ ਸੰਘਰਸ਼ਸ਼ੀਲ ਜ਼ਿੰਦਗੀ ਉਨ੍ਹਾਂ ਦੀਆਂ ਕਵਿਤਾਵਾਂ ਦਾ ਹਵਾਲਾ ਦੇ ਕੇ ਸਾਂਝੀ ਕੀਤੀ। ਉਨ੍ਹਾਂ ਨੇ ਅਹਿਮਦ ਸਲੀਮ ਜੀ ਨੂੰ ਨਾਮਵਰ ਚਿੰਤਕ, ਕਵੀ ਅਤੇ ਲੋਕਯਾਨ ਦਾ ਗਹਿਰਾ ਖੋਜੀ ਕਰਾਰ ਦਿੱਤਾ। ਉਨ੍ਹਾਂ ਹਵਾਲਾ ਦਿੰਦਿਆਂ ਕਿਹਾ ਕਿ ਆਪਣੀ ਕਵਿਤਾ ਸੋਹਣੀ ਵਿਚ ਸਲੀਮ ਹੋਰੀ ਆਖਦੇ ਹਨ ‘ਸਿੰਦੜੀਏ ਨੀ ਸਾਡਾ ਮੁੱਲ ਪਰਤਾ ਦੇ, ਅਸੀਂ ਪਾਰ ਪੰਜਾਬੋਂ ਆਏ।’
ਰੂਬਰੂ ਮੌਕੇ ਸਵਾਲ ਜਵਾਬ ਦਾ ਸੈਸ਼ਨ ਬੜਾ ਗੰਭੀਰ ਰਿਹਾ। ਪ੍ਰਸ਼ਨ ਪੁੱਛਣ ਵਾਲਿਆਂ ਵਿਚ ਅਕਾਡਮੀ ਦੇ ਮੀਤ ਪ੍ਰਧਾਨ ਸੁਰਿੰਦਰ ਕੈਲੇ, ਡਾ. ਗੁਰਚਰਨ ਕੌਰ ਕੋਚਰ, ਬਲਵਿੰਦਰ ਔਲਖ, ਜ਼ੋਇਆ ਬਰਿੰਗ,  ਡਾ. ਸਰਜੀਤ ਸਿੰਘ ਗਿੱਲ, ਡਾ. ਅਮਰਜੀਤ ਸਿੰਘ ਹੇਅਰ, ਦੀਪ ਜਗਦੀਪ, ਪਰਵੀਨ ਕੁਮਾਰ ਛਾਬੜਾ, ਦਲਬੀਰ ਲੁਧਿਆਣਵੀ, ਚਰਨਜੀਤ ਸਿੰਘ ਆਦਿ ਸ਼ਾਮਲ ਸਨ। ਪ੍ਰਸ਼ਨ ਉ¤ਤਰ ਸੈਸ਼ਨ ਵਿਚ ਕਸ਼ਮੀਰ ਦੇ ਮਸਲੇ ਤੋਂ ਲੈ ਕੇ ਤਾਲਿਬਾਨ, ਕਮਿਊਨਿਸਟ ਲਹਿਰ ਅਤੇ ਹਿੰਦ ਪਾਕ ਸਬੰਧ ਭਾਰੂ ਰਹੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰ. ਪ੍ਰੇਮ ਸਿੰਘ ਬਜਾਜ, ਤ੍ਰੈਲੋਚਨ ਲੋਚੀ, ਡਾ. ਗੁਲਜ਼ਾਰ ਸਿੰਘ ਪੰਧੇਰ, ਜਨਮੇਜਾ ਸਿੰਘ ਜੌਹਲ, ਸੁਰਿੰਦਰ ਰਾਮਪੁਰੀ, ਮਨਜਿੰਦਰ ਧਨੋਆ, ਰਵੀ ਦੀਪ, ਸੁਖਦੇਵ ਸਿੰਘ ਪ੍ਰੇਮੀ, ਹਰਸਿਮਰਨ, ਸੰਧੂ ਬਟਾਲਵੀ, ਦੇਵਿੰਦਰ ਦੀਵਾਰ, ਜਸਵੰਤ ਹਾਂਸ, ਵਰਗਿਸ ਸਲਾਮਤ, ਡਾ. ਅਮਰਜੀਤ ਹੇਅਰ, ਸਤਵੀਰ ਸਿੰਘ, ਦਲਵੀਰ ਲੁਧਿਆਣਵੀ, ਜੋਗਾ ਸਿੰਘ, ਭੁਪਿੰਦਰ ਸਿੰਘ ਧਾਲੀਵਾਲ, ਸਤੀਸ਼ ਗੁਲਾਟੀ, ਹਰਬੰਸ ਮਾਲਵਾ, ਜਸਵੀਰ ਝੱਜ, ਇੰਦਰਜੀਤਪਾਲ ਕੌਰ, ਸੁਰਿੰਦਰ ਦੀਪ, ਸੁਖਚਰਨਜੀਤ ਕੌਰ ਗਿੱਲ, ਅੰਮ੍ਰਿਤਬੀਰ ਕੌਰ, ਤਰਲੋਚਨ ਝਾਂਡੇ, ਭਗਵਾਨ ਢਿੱਲੋਂ, ਅਮਰਜੀਤ ਸ਼ੇਰਪੁਰੀ, ਜਸਪ੍ਰੀਤ ਸਿੰਘ, ਕੇ.ਸਾਧੂ ਸਿੰਘ, ਰਘਬੀਰ ਸਿੰਘ ਸੰਧੂ, ਹਰੀਸ਼ ਮੋਦਗਿੱਲ, ਬਲਕੌਰ ਸਿੰਘ, ਸ੍ਰੀ ਪੁਰੀ ਸਮੇਤ ਕਾਫ਼ੀ ਗਿਣਤੀ ਵਿਚ ਸਾਹਿਤਕਾਰ ਅਤੇ ਸਾਹਿਤ ਪ੍ਰੇਮੀ ਹਾਜ਼ਰ ਸਨ।

This entry was posted in ਸਰਗਰਮੀਆਂ.

One Response to ਬੱਚਿਆਂ ਦਾ ਦੁੱਧ ਤੇ ਗਰੀਬ ਦੀ ਰੋਟੀ ਜੰਗਾਂ ਪੀ ਜਾਂਦੀਆਂ ਨੇ-ਅਹਿਮਦ ਸਲੀਮ

  1. Parminder S. Parwana. says:

    AJEHIA MILANIA IK CHANGA SABAB HUNDIA HAN,VICHARA DA ADAN PARDAN HUNDA HAI ATTE SARHADDAN TE PUL BANNAN DA AHSAS HUNDA HAI.

Leave a Reply to Parminder S. Parwana. Cancel reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>