ਸੰਗੀਤ ਪੰਜਾਬੀਆਂ ਦੀ ਰੂਹ ਹੈ ਹਰ ਸਾਲ ਸੰਗੀਤ ਕਲਾਕਾਰ ਨਵੇਂ-ਨਵੇਂ ਗਾਣੇ ਗਾਉਂਦੇ ਹਨ, ਪ੍ਰੰਤੂ ਤਰਾਸਦੀ ਇਹ ਹੈ ਕਿ ਕੁੱਝ ਕਲਾਕਾਰ, ਹਿੰਸਾ ਬਦਲਾ ਸ਼ਰਾਬ, ਦਾਜ ਆਦਿ ਜਿਹੇ ਵਿਸ਼ਿਆਂ ਉਪਰ ਗੀਤ ਗਾ ਰਹੇ ਹਨ, ਜਿਸ ਨਾਲ ਨੌਜਵਾਨ ਵਰਗ ਦਾ ਮਨ ਪ੍ਰਦੂਸ਼ਿਤ ਹੋ ਰਿਹਾ ਹੈ। ਅੱਜ ਕੱਲ ਇਕ ਗੀਤ ‘ਪਟਿਆਲਾ ਪੈੱਗ ਲਾ ਛੱਡੀਦਾ’ ਦੀ ਬਹੁਤ ਚਰਚਾ ਹੈ। ਗਾਣੇ ਸੁਣਨ ਵਾਲੇ ਨੂੰ ਉਤਸੁਕਤਾ ਹੈ ਇਸ ਦਾ ਪਿਛੋਕੜ ਕੀ ਹੈ।
ਮਹਾਰਾਜਾ ਭੁਪਿੰਦਰ ਸਿੰਘ ਪਟਿਆਲਾ ਰਿਆਸਤ ਦੇ ਬਹੁ-ਚਰਚਿਤ ਮਹਾਰਾਜਾ ਸਨ। ਇਨ੍ਹਾਂ ਦਾ ਜਨਮ ਪਟਿਆਲਾ ਵਿਖੇ 1891 ਈ: ਨੂੰ ਹੋਇਆ। 1900 ਈ: ਨੂੰ ਇਨ੍ਹਾਂ ਦੇ ਪਿਤਾ ਜੀ ਦਾ ਸਵਰਗਵਾਸ ਹੋਇਆ ਅਤੇ ਉਨ੍ਹਾਂ ਤੋਂ ਬਾਅਦ ਇਹ ਮਹਾਰਾਜੇ ਥਾਪੇ ਗਏ। ਇਨ੍ਹਾਂ ਨੇ ਪਟਿਆਲਾ ਰਿਆਸਤ ਉ¤ਤੇ 1938 ਤਕ ਰਾਜ ਕੀਤਾ। ਇਹ ਮਹਾਰਾਜ ਦਾਜ ਦਹੇਜ ਦੇ ਅਯਾਸ ਅਤੇ ਠਾਠ-ਬਾਠ ਦਾ ਜੀਵਨ ਬਿਤਾਉਂਦੇ ਸਨ। ਇਨ੍ਹਾਂ ਦੇ ਦਰਬਾਰ ਵਿਚ ਸ਼ਰਾਬ ਦਾ ਦੌਰ ਚਲਦਾ ਰਹਿੰਦਾ ਸੀ ਅਤੇ ਇਨ੍ਹਾਂ ਦੇ ਹਰਮ ਵਿਚ 365 ਔਰਤਾਂ ਸਨ।
ਇਨ੍ਹਾਂ ਔਗੁਣ ਦੇ ਨਾਲ ਇਨ੍ਹਾਂ ਦਾ ਖੇਡਾਂ ਵਿਚ ਵੀ ਬਹੁਤ ਸ਼ੌਂਕ ਸੀ। ਆਪ ਭਾਰਤ ਦੀ ਕ੍ਰਿਕਟ ਟੀਮ ਦੇ ਪ੍ਰਧਾਨ ਵੀ ਰਹੇ ਸਨ। ਮਹਾਰਾਜਾ ਦੀ ਫੌਜ ਵਿਚ ਇਕ ਵਿੰਗ ‘ਟੈਗ ਪੈਗਿੰਗ : ਦੀ ਖੇਡ ਖੇਲਦਾ ਸੀ। ‘‘ਟੈਟ ਪੈਗਿੰਗ : ਖੇਡ ਵਿਚ ਖਿਡਾਰੀ ਘੋੜੇ ਉੱਤੇ ਸਵਾਰ ਹੋ ਕੇ ਘੋੜੇ ਨੂੰ ਤੇਜ ਨਸਾ ਕੇ ਜ਼ਮੀਨ ਵਿਚ ਗੱਡੇ ਹੋਏ ਪੈਗ ਨੂੰ ਤਲਵਾਰ ਜਾਂ ਨੇਜੇ ਨਾਲ ਉਪਰ ਚੁੱਕਦਾ ਹੈ। ਉਸ ਸਮੇਂ ਦੁਸ਼ਮਨਾਂ ਦੀਆਂ ਖੋਪਰੀਆਂ ਨੂੰ ਜ਼ਮੀਨ ਵਿਚ ਅੱਧਾ ਗੱਡ ਕੇ ਨਿਸ਼ਾਨਾ ਬਣਾਉਂਦੇ ਸਨ। ਇਹ ਖੇਡ ਨਿਹੰਗ ਸਿੰਘ ਟੂਰਨਾਮੈਂਟਾਂ ਜਾਂ ਜੋੜ ਮੇਲਿਆਂ ਵਿੱਚ ਖੇਡਦੇ ਵੇਖੇ ਜਾ ਸਕਦੇ ਹਨ।
ਹਰ ਸਾਲ ਅੰਗਰੇਜ਼ਾਂ ਦੀ ਟੀਮ ਇਹ ਦੋਸਤਾਨਾ ਮੈਚ ਖੇਡਣ ਲਈ ਪਟਿਆਲਾ ਆਉਂਦੀ ਸੀ ਅਤੇ ਹਮੇਸਾਂ ਪਟਿਆਲਾ ਦੀ ਟੀਮ ਜੇਤੂ ਹੁੰਦੀ ਸੀ, ਪ੍ਰੰਤੂ ਇੱਕ ਵਾਰ ਮਹਾਰਾਜਾ ਨੂੰ ਆਪਣੀ ਟੀਮ ਕਮਜ਼ੋਰ ਲੱਗੀ ਤਦ ਇਨ੍ਹਾਂ ਨੇ ਜਿੱਤਣ ਲਈ ਇਕ ਵਿਉਂਤ ਬਣਾਈ।
ਮੈਚ ਵਾਲੇ ਦਿਨ ਤੋਂ ਪਹਿਲੀ ਰਾਤ ਨੂੰ ਮਹਿਲ ਵਿਚ ਪਾਰਟੀ ਦਿੱਤੀ ਗਈ। ਮਹਾਰਾਜਾ ਨੇ ਸ਼ਰਾਬ ਪਰੋਸਣ ਵਾਲੇ ਸਟਾਫ ਨੂੰ ਹੁਕਮ ਦਿੱਤਾ ਕਿ ਅੰਗਰੇਜ਼ਾਂ ਦੀ ਟੀਮ ਨੂੰ ਦੁੱਗਣੀ ਮਾਤਰਾ ਵਾਲਾ ਪੈੱਗ ਦਿੱਤਾ ਜਾਵੇ। ਇਸ ਤਰ੍ਹਾਂ ਧੋਖੇ ਨਾਲ ਬਾਹਲੀ ਟੀਮ ਨੂੰ ਆਮ ਨਾਲੋਂ ਦੁੱਗਣੀ ਸ਼ਰਾਬ ਪਿਲਾਈ ਗਈ। ਦੂਜੇ ਦਿਨ ਸਵੇਰੇ ਅੰਗਰੇਜ਼ਾਂ ਦੀ ਟੀਮ ਪੂਰੀ ਤਰ੍ਹਾਂ ਨਸ਼ੇ ਤੋਂ ਬਾਹਰ ਨਹੀਂ ਨਿਕਲੀ ਅਤੇ ਠੀਕ ਢੰਗ ਨਾਲ ਖੇਡ ਨਾ ਸਕੀ। ਪਟਿਆਲਾ ਦੀ ਟੀਮ ਜੇਤੂ ਰਹੀ। ਉਸ ਦਿਨ ਤੋਂ ਬਾਅਦ ਪਟਿਆਲਾ ਪੈੱਗ ਨਾਂ ਪ੍ਰਚਲਿਤ ਹੋਇਆ। ਪਟਿਆਲਾ ਪੈੱਗ ਵਿਚ ਲਗਭਗ 120 ਮਿ: ਲੀ: ਸ਼ਰਾਬ ਹੁੰਦੀ ਹੈ, ਜਦਕਿ ਛੋਟੇ ਪੈੱਗ ਵਿਚ 30 ਮਿ: ਲੀ: ਅਤੇ ਵੱਡੇ ਪੈੱਗ ਵਿਚ 60 ਮਿ: ਲੀ: ਸ਼ਰਾਬ ਹੁੰਦੀ ਹੈ।
HUN TAA ADHIE DA IKOO HARRA.